ਸਨਾ: ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਨਿਮਿਸ਼ਾ ਪ੍ਰਿਆ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਯਮਨੀ ਨਾਗਰਿਕ ਤਲਾਲ ਅਬਦੋ ਮਹਿਦੀ ਦੇ ਭਰਾ ਅਬਦੁਲ ਫਤਿਹ ਮਹਿਦੀ ਨੇ ਨਿਮਿਸ਼ਾ ਪ੍ਰਿਆ ਦੀ ਰਿਹਾਈ ਲਈ ਕੰਮ ਕਰਨ ਵਾਲੇ ਇੱਕ ਕਾਰਕੁਨ ਸੈਮੂਅਲ ਜੇਰੋਮ 'ਤੇ ਗੰਭੀਰ ਦੋਸ਼ ਲਗਾਏ ਹਨ। ਅਬਦੁਲ ਫਤਿਹ ਮਹਿਦੀ ਨੇ ਦੋਸ਼ ਲਗਾਇਆ ਹੈ ਕਿ ਜੇਰੋਮ ਨਿਮਿਸ਼ਾ ਪ੍ਰਿਆ ਦੇ ਨਾਮ 'ਤੇ ਇਕੱਠੇ ਕੀਤੇ ਪੈਸਿਆਂ ਵਿਚ ਹੇਰਾਫੇਰੀ ਕਰ ਰਿਹਾ ਹੈ।
ਮਹਿਦੀ ਨੇ ਲਾਏ ਇਹ ਦੋਸ਼
ਮਹਿਦੀ ਨੇ ਦੋਸ਼ ਲਗਾਇਆ ਹੈ ਕਿ ਜੇਰੋਮ ਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਯਮਨ ਵਿੱਚ ਪੀੜਤ ਪਰਿਵਾਰ ਦੀ ਭਾਗੀਦਾਰੀ ਜਾਂ ਜਾਣਕਾਰੀ ਤੋਂ ਬਿਨਾਂ ਕ੍ਰਾਊਡ ਫੰਡਿੰਗ ਰਾਹੀਂ ਇਕੱਠੇ ਕੀਤੇ 40,000 ਡਾਲਰ ਸਮੇਤ ਕਈ ਦਾਨ ਇਕੱਠੇ ਕੀਤੇ। ਮਹਿਦੀ ਨੇ ਜੇਰੋਮ ਨੂੰ ਆਪਣੇ ਦੋਸ਼ ਨੂੰ ਗਲਤ ਸਾਬਤ ਕਰਨ ਦੀ ਚੁਣੌਤੀ ਦਿੱਤੀ। ਮਹਿਦੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ,"ਯਮਨ ਦੇ ਰਾਸ਼ਟਰਪਤੀ ਦੁਆਰਾ ਫਾਂਸੀ ਲਈ ਹਰੀ ਝੰਡੀ ਦੇਣ ਤੋਂ ਬਾਅਦ ਮੈਂ ਉਸਨੂੰ (ਜੇਰੋਮ) ਸਨਾ ਵਿੱਚ ਮਿਲਿਆ।"
ਪੜ੍ਹੋ ਇਹ ਅਹਿਮ ਖ਼ਬਰ- ਖ਼ਤਮ ਹੋਵੇਗੀ ਜੰਗ! ਯੂਕ੍ਰੇਨ ਨਾਲ ਗੱਲਬਾਤ ਲਈ ਰੂਸ ਤਿਆਰ
ਮਹਿਦੀ ਨੇ ਜੇਰੋਮ 'ਤੇ ਵਿਚੋਲਗੀ ਦੇ ਨਾਮ 'ਤੇ ਵਪਾਰ ਕਰਨ ਦਾ ਵੀ ਦੋਸ਼ ਲਗਾਇਆ। ਉਸ ਨੇ ਚੇਤਾਵਨੀ ਦਿੱਤੀ, "ਜੇਕਰ ਉਹ ਧੋਖੇਬਾਜ਼ੀ ਬੰਦ ਨਹੀਂ ਰੋਕਦਾ ਤਾਂ ਸੱਚ ਸਾਹਮਣੇ ਆ ਜਾਵੇਗਾ"। ਇਸ ਦੌਰਾਨ ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ ਨੇ ਜੇਰੋਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਕੌਂਸਲ ਦੇ ਕਾਨੂੰਨੀ ਸਲਾਹਕਾਰ ਸੁਭਾਸ਼ ਚੰਦਰਨ ਕੇ ਆਰ ਅਨੁਸਾਰ ਜੇਰੋਮ ਨੇ 27 ਦਸੰਬਰ ਨੂੰ ਦੂਤਘਰ ਰਾਹੀਂ ਟ੍ਰਾਂਸਫਰ ਕੀਤੇ ਗਏ 20,000 ਡਾਲਰ ਪ੍ਰਾਪਤ ਕਰਨ ਤੋਂ ਥੋੜ੍ਹੀ ਦੇਰ ਬਾਅਦ 28 ਦਸੰਬਰ, 2024 ਨੂੰ ਗਰੁੱਪ ਛੱਡ ਦਿੱਤਾ। ਚੰਦਰਨ ਨੇ ਕਿਹਾ, "ਉਸਦੇ ਜਾਣ ਦਾ ਕਾਰਨ ਸਪੱਸ਼ਟ ਤੌਰ 'ਤੇ ਕੌਂਸਲ ਵਿੱਚ ਸ਼ੁਰੂ ਕੀਤੀ ਗਈ ਉਸਦੀਆਂ ਕਾਰਵਾਈਆਂ ਦੀ ਜਾਂਚ ਸੀ।" ਚੰਦਰਨ ਅਨੁਸਾਰ ਨਿਮਿਸ਼ਾ ਪ੍ਰਿਆ ਅਤੇ ਤਲਾਲ ਮਾਹੀ ਦੋਵਾਂ ਦੇ ਪਰਿਵਾਰ ਧੋਖੇ ਦਾ ਸ਼ਿਕਾਰ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵੱਡੀ ਖ਼ਬਰ! Microsoft ਦੇ ਸਰਵਰ 'ਤੇ ਸਾਈਬਰ ਹਮਲਾ, 100 ਤੋਂ ਵੱਧ ਸਰਕਾਰੀ ਸੰਸਥਾਵਾਂ ਬਣੀਆਂ ਸ਼ਿਕਾਰ
NEXT STORY