ਪੇਸ਼ਾਵਰ (ਭਾਸ਼ਾ) ਲੱਗਦਾ ਹੈ ਕਿ ਅੱਜਕਲ੍ਹ ਸਰਹੱਦ ਪਾਰ ਪਿਆਰ ਕਰਨ ਦਾ ਰੁਝਾਨ ਚੱਲ ਰਿਹਾ ਹੈ। ਪਹਿਲਾਂ ਪਾਕਿਸਤਾਨੀ ਔਰਤ ਸੀਮਾ ਹੈਦਰ ਭੱਜ ਕੇ ਭਾਰਤ ਆਈ। ਇਸ ਤੋਂ ਬਾਅਦ ਭਾਰਤੀ ਮਹਿਲਾ ਅੰਜੂ ਥਾਮਸ ਪ੍ਰੇਮ ਸਬੰਧਾਂ ਵਿੱਚ ਪਾਕਿਸਤਾਨ ਪਹੁੰਚ ਗਈ। ਉੱਥੇ ਹੀ ਹੁਣ ਚੀਨ ਦੀ ਇਕ ਔਰਤ ਦੀ ਕਹਾਣੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਇਕ ਔਰਤ ਨੂੰ ਪਾਕਿਸਤਾਨੀ ਵਿਅਕਤੀ ਨਾਲ ਪਿਆਰ ਹੋ ਗਿਆ। ਇਸ ਮਗਰੋਂ ਉਹ ਆਪਣਾ ਦੇਸ਼ ਛੱਡ ਕੇ ਪਾਕਿਸਤਾਨ ਪਹੁੰਚ ਗਈ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਉਸ ਨੇ ਆਪਣਾ ਧਰਮ ਛੱਡ ਕੇ ਇਸਲਾਮ ਅਪਣਾ ਲਿਆ ਹੈ।
ਚੀਨੀ ਔਰਤ ਦਾ ਨਾਮ ਗਾਓਫਾਂਗ ਹੈ। ਉਸ ਦੀ ਮੁਲਾਕਾਤ ਜਾਵੇਦ ਨਾਂ ਦੇ ਵਿਅਕਤੀ ਨਾਲ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਦੋਵਾਂ ਨੇ ਤਿੰਨ ਸਾਲ ਤੱਕ ਆਨਲਾਈਨ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਹਾਲ ਹੀ ਵਿੱਚ ਇਹ ਚੀਨੀ ਔਰਤ ਤਿੰਨ ਮਹੀਨੇ ਦੇ ਯਾਤਰਾ ਵੀਜ਼ਾ 'ਤੇ ਚੀਨ ਤੋਂ ਗਿਲਗਿਤ ਬਾਲਟਿਸਤਾਨ ਦੇ ਰਸਤੇ ਪਾਕਿਸਤਾਨ ਪਹੁੰਚੀ। ਪੁਲਸ ਨੇ ਦੱਸਿਆ ਕਿ 21 ਸਾਲਾ ਔਰਤ ਨੂੰ ਉਸ ਦੇ 18 ਸਾਲਾ ਦੋਸਤ ਜਾਵੇਦ ਨੇ ਬੁਲਾਇਆ ਸੀ, ਜੋ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਜੌਰ ਕਬਾਇਲੀ ਜ਼ਿਲੇ ਦੇ ਰਹਿਣ ਵਾਲਾ ਹੈ।
ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਜ਼ਿਲ੍ਹੇ ਵਿੱਚ ਸੁਰੱਖਿਆ ਦੀ ਸਥਿਤੀ ਕਾਰਨ ਜਾਵੇਦ ਔਰਤ ਨੂੰ ਆਪਣੇ ਜੱਦੀ ਸ਼ਹਿਰ ਦੀ ਬਜਾਏ ਲੋਅਰ ਦੀਰ ਜ਼ਿਲ੍ਹੇ ਦੀ ਸਮਰਬਾਗ ਤਹਿਸੀਲ ਵਿੱਚ ਆਪਣੇ ਮਾਮੇ ਦੇ ਘਰ ਲੈ ਗਿਆ। ਪੁਲਸ ਮੁਤਾਬਕ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਸਨੈਪਚੈਟ ਰਾਹੀਂ ਸੰਪਰਕ ਵਿੱਚ ਸਨ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ। ਲੋਅਰ ਦੀਰ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਜ਼ਿਆਉਦੀਨ ਨੇ ਮੀਡੀਆ ਨੂੰ ਦੱਸਿਆ ਕਿ ਚੀਨੀ ਔਰਤ ਨੂੰ ਸਮਰਬਾਗ ਇਲਾਕੇ ਵਿੱਚ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਹਾਲਾਂਕਿ ਉਸ ਨੂੰ ਮੁਹੱਰਮ ਅਤੇ ਖੇਤਰ ਵਿੱਚ ਸੁਰੱਖਿਆ ਚਿੰਤਾਵਾਂ ਕਾਰਨ ਮੁਫਤ ਆਵਾਜਾਈ ਪ੍ਰਦਾਨ ਨਹੀਂ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਔਰਤ ਦੇ ਯਾਤਰਾ ਦਸਤਾਵੇਜ਼ ਸਹੀ ਹਨ। ਉਨ੍ਹਾਂ ਨੇ ਕਿਹਾ ਕਿ ਉਸਨੇ ਅਜੇ ਤੱਕ ਜਾਵੇਦ ਨਾਲ 'ਨਿਕਾਹ' ਨਹੀਂ ਕੀਤਾ ਹੈ। ਇਕ ਹੋਰ ਜਾਣਕਾਰੀ ਮੁਤਾਬਕ ਪਾਕਿਸਤਾਨ ਪਹੁੰਚ ਕੇ ਔਰਤ ਨੇ ਜਾਵੇਦ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਸਲਾਮ ਵੀ ਅਪਣਾ ਲਿਆ। ਇਸ ਦੇ ਨਾਲ ਹੀ ਉਸ ਨੇ ਆਪਣਾ ਨਾਂ ਬਦਲ ਕੇ ਕਿਸਵਾ ਰੱਖ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ’ਚ ਅਹਿਮਦੀਆ ਭਾਈਚਾਰੇ ਦਾ ਤਿੱਖਾ ਵਿਰੋਧ, ਪੂਜਾ ਸਥਾਨ ਢਾਹੁਣ ਮਗਰੋਂ TLP ਨੇ ਚੁੱਕਿਆ ਵੱਡਾ ਕਦਮ
ਜਾਣੋ ਸੀਮਾ ਹੈਦਰ ਦੀ ਕਹਾਣੀ
ਸਭ ਤੋਂ ਪਹਿਲਾਂ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇਪਾਲ ਦੇ ਰਸਤੇ ਭਾਰਤ ਆਈ। ਉਸ ਨਾਲ 4 ਬੱਚੇ ਵੀ ਆਏ। ਉਹ ਗ੍ਰੇਟਰ ਨੋਇਡਾ ਦੇ ਸਚਿਨ ਮੀਨਾ ਨਾਲ ਵਿਆਹ ਦਾ ਦਾਅਵਾ ਕਰ ਰਹੀ ਸੀ। ਇਸ ਦੇ ਲਈ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਅੰਜੂ ਥਾਮਸ ਅਜੇ ਵੀ ਪਾਕਿਸਤਾਨ 'ਚ
ਇਸ ਤੋਂ ਬਾਅਦ ਅੰਜੂ ਥਾਮਸ ਨਾਂ ਦੀ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ। ਹਾਲਾਂਕਿ ਉਹ ਵੀਜ਼ਾ ਲੈ ਕੇ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਨੇ ਵਿਆਹ ਕਰ ਲਿਆ ਹੈ ਪਰ ਅੰਜੂ ਲਗਾਤਾਰ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ। ਹਾਲ ਹੀ 'ਚ ਉਸ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਪਾਕਿਸਤਾਨ ਦੀ ਯਾਤਰਾ 'ਤੇ ਆਈ ਹੈ, ਜਲਦੀ ਹੀ ਭਾਰਤ ਵਾਪਸ ਆ ਜਾਵੇਗੀ। ਹਾਲਾਂਕਿ ਉਸ ਦੇ ਪ੍ਰੀ-ਵੈਡਿੰਗ ਸ਼ੂਟ ਦੀ ਵੀਡੀਓ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੰਗੋਲੀਆ 'ਚ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ
NEXT STORY