ਬਰਨ- ਲਾਟਰਬਰੁਨੇਨ ਪਿੰਡ ਨੂੰ ਸਵਿਟਜ਼ਰਲੈਂਡ ਦਾ ਸਭ ਤੋਂ ਖੂਬਸੂਰਤ ਪਿੰਡ ਕਿਹਾ ਜਾਂਦਾ ਹੈ। ਇੱਥੇ ਦੇ ਹਰਿਆਲੀ, ਉੱਚੇ-ਉੱਚੇ ਪਹਾੜਾਂ ਤੋਂ ਡਿੱਗਦਾ ਝਰਨਾ ਅਤੇ ਝਰਨੇ ਕੋਲ ਬਣਦੇ ਇੰਦਰਧਨੁਸ਼ ਨੂੰ ਦੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਕੋਰੋਨਾ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਪਿੰਡ ਚ ਆਉਣ ਲਈ ਇਕ ਹੀ ਸੜਕ ਹੈ, ਜਿਸ ਕਾਰਨ ਇੱਥੇ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ।
ਸੈਲਾਨੀਆਂ ਦੀ ਗਿਣਤੀ ਵਧਣ ਕਾਰਨ ਵੈਨਿਸ ਅਤੇ ਕਿਊਟੋ ਵਰਗੇ ਸ਼ਹਿਰਾਂ ਦੀ ਤਰ੍ਹਾਂ ਲਾਟਰਬਰੁਨੇਨ ਪਿੰਡ ਵੀ ਓਵਰ ਟੂਰਿਜ਼ਮ ਦਾ ਸ਼ਿਕਾਰ ਹੋ ਗਿਆ ਹੈ। ਹੁਣ ਸਰਕਾਰ ਅਤੇ ਪ੍ਰਸ਼ਾਸਨ ਇਸ ਨੂੰ ਕੰਟਰੋਲ ਕਰਨ ਲਈ ਉਪਾਵਾਂ ਬਾਰੇ ਸੋਚ ਰਹੇ ਹਨ। ਕਰੀਬ 2400 ਲੋਕਾਂ ਦੀ ਆਬਾਦੀ ਵਾਲੀ ਇਸ ਪਿੰਡ 'ਚ ਹਰ ਰੋਜ਼ 6 ਹਜ਼ਾਰ ਸੈਲਾਨੀ ਆਉਂਦੇ ਹਨ। ਪੀਕ ਸੀਜ਼ਨ 'ਚ ਇਸ ਪਿੰਡ 'ਚ ਹਰ ਰੋਜ਼ 20 ਹਜ਼ਾਰ ਤੋਂ ਵੱਧ ਸੈਲਾਨੀ ਪਹੁੰਚਦੇ ਹਨ। ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਨਾਲ ਇਸ ਪਿੰਡ ਦੇ ਲੋਕ ਪਰੇਸ਼ਾਨ ਹੋ ਗਏ ਹਨ। ਸੈਲਾਨੀਆਂ ਨੂੰ ਕੰਟਰੋਲ ਕਰਨ ਲਈ ਪ੍ਰਵੇਸ਼ ਫ਼ੀਸ ਲਗਾਉਣ ਦੀ ਤਿਆਰੀ ਹੋ ਰਹੀ ਹੈ। ਪਹਿਲੇ ਪੜਾਅ 'ਚ ਇੱਥੇ ਸਥਿਤ ਬ੍ਰਿਏਂਜ ਲੇਕ ਕੋਲ 500 ਰੁਪਏ ਦਾ ਸੈਲਫ਼ੀ ਟੈਕਸ ਲਗਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ 'ਤੇ ਦੌੜਦਾ ਹਿਰਨ ਚੱਲਦੀ ਬੱਸ ਦੀ ਵਿੰਡਸਕਰੀਨ ਤੋੜ ਕੇ ਵੜਿਆ ਅੰਦਰ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ(Video)
NEXT STORY