ਬੀਜ਼ਿੰਗ — ਚੀਨ ਦੀ ਸਰਕਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਸਖਤ ਨਿਗਰਾਨੀ ਰੱਖਦੀ ਰਹੀ ਹੈ। ਚੀਨ ਦੀ ਸਰਕਾਰ ਨੇ ਆਪਣੀ ਸੈਂਸਰਸ਼ਿਪ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਇਕ ਹੋਰ ਫਰਮਾਨ ਜਾਰੀ ਕੀਤਾ ਹੈ। ਚੀਨ ਦੇ ਮੀਡੀਆ ਨਿਯਾਮਕ (ਰੈਗੂਲੇਟਰ) ਨੇ ਕਿਹਾ ਹੈ ਕਿ ਅੱਗੇ ਤੋਂ ਪੈਰੋਡੀ ਵੀਡੀਓ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ 'ਚ ਕਿਹਾ ਗਿਆ ਹੈ ਕਿ ਅਜਿਹੀ ਵੀਡੀਓ ਵੈੱਬਸਾਈਟਾਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ 'ਚ ਪ੍ਰਾਚੀਨ ਸਾਹਿਤ ਅਤੇ ਕਲਾ ਦਾ ਸਵਰੂਪ ਵਿਗਾੜਣ ਵਾਲੇ ਸਪੂਫ ਵੀਡੀਓ ਹੋਣਗੇ। ਟੀ. ਵੀ., ਰੇਡੀਓ, ਆਨਲਾਈਨ ਪ੍ਰੋਗਰਾਮਾਂ ਦੇ ਵੀਡੀਓ 'ਚ ਬਦਲਾਅ ਕਰ ਬਣਾਏ ਗਏ ਵੀਡੀਓ 'ਤੇ ਵੀ ਪ੍ਰਤੀਬੰਧ ਹੋਵੇਗਾ।
ਚੀਨ ਦੇ ਬਲਾਗਰਜ਼ ਲਗਾਤਾਰ ਸਪੂਫ ਵੀਡੀਓ ਬਣਾ ਰਹੇ ਹਨ, ਜਿਨ੍ਹਾਂ 'ਚ ਸਰਕਾਰੀ ਮੀਡੀਆ ਅਤੇ ਵਰਤਮਾਨ ਘਟਨਾਵਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਚੀਨ ਦਾ ਇੰਟਰਨੈੱਟ 'ਤੇ ਕਾਫੀ ਕੰਟਰੋਲ ਹੈ ਪਰ ਫਿਰ ਵੀ ਸੋਸ਼ਲ ਮੀਡੀਆ ਦੇ ਯੂਜਰਜ਼ ਇਨ੍ਹਾਂ ਪਾਬੰਦੀਆਂ ਨੂੰ ਤੋੜ ਕੇ ਅਜਿਹੀਆਂ ਵੀਡੀਓਜ਼ ਬਣਾ ਹੀ ਲੈਂਦੇ ਹਨ। ਸਟੇਟ ਐਡਮਿਨੀਟ੍ਰੇਸ਼ਨ ਆਫ ਪ੍ਰੈਸ, ਪਬਲਿਕੇਸ਼ਨ, ਰੇਡੀਓ, ਫਿਲਮ ਅਤੇ ਟੀ. ਵੀ. ਦੇ ਇਕ ਨਵੇਂ ਦਿਸ਼ਾ-ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਵੀਡੀਓਜ਼ ਨੂੰ ਐਡਿਟ ਕੀਤਾ ਗਿਆ ਹੈ ਜਾਂ ਉਸ ਦੇ ਅਸਲੀ ਮਤਲਬ ਨੂੰ ਹੀ ਬਦਲ ਦਿੱਤਾ ਗਿਆ ਹੈ, ਉਨ੍ਹਾਂ ਵੀਡੀਓਜ਼ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ। ਇਸ 'ਚ ਕਿਹਾ ਗਿਆ ਹੈ, 'ਹਾਲ ਹੀ ਦੇ ਸਮੇਂ 'ਚ ਕੁਝ ਆਨਲਾਈਨ ਸਮੱਗਰੀਆਂ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਹਨ ਜਿਸ ਕਾਰਨ ਸਮਾਜ 'ਤੇ ਬਹੁਤ ਗਲਤ ਅਸਰ ਪੈਂਦਾ ਹੈ।'
ਪਿਛਲੇ ਹਫਤੇ ਟੀ. ਵੀ.'ਤੇ ਦਿਖਾਇਆ ਗਿਆ ਕਿ ਚੀਨ ਦੀ ਇਕ ਨਿਊਜ਼ ਕਾਨਫਰੰਸ 'ਚ ਇਕ ਮਹਿਲਾ ਪੱਤਰਕਾਰ ਦੂਜੀ ਮਹਿਲਾ ਰਿਪੋਰਟਰ ਦੇ ਸਵਾਲ 'ਤੇ ਹੈਰਾਨੀ ਜਤਾ ਰਹੀ ਹੈ। ਇਸ ਘਟਨਾ ਦਾ ਵੀਡੀਆ ਵਾਇਰਲ ਹੋ ਗਿਆ ਅਤੇ ਇਸ ਦੇ ਕਈ ਦੂਜੀਆਂ ਅਤੇ ਮਜ਼ਾਕੀਆਂ ਵੀਡੀਓ ਵੀ ਬਣਾਈਆਂ ਗਈਆਂ। 2013 'ਚ ਦੇਸ਼ ਦੀ ਮੀਡੀਆ ਨੇ ਦੱਸਿਆ ਸੀ ਕਿ ਸਰਕਾਰ ਦੇ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਨਲਾਈਨ ਸਮੱਗਰੀ ਨੂੰ ਮਾਨਿਟਰ ਅਤੇ ਪਾਬੰਦੀ ਲਾਉਣ ਲਈ ਰੱਖਿਆ ਗਿਆ ਹੈ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਆਉਣ ਤੋਂ ਬਾਅਦ ਜਨਤਕ ਸੰਵਾਦ ਨੂੰ ਕਾਫੀ ਪ੍ਰਤੀਬੰਧਿਤ ਕੀਤਾ ਗਿਆ ਹੈ। ਕਮਿਊਨਿਸਚ ਪਾਰਟੀ ਨੇ ਸੰਵਿਧਾਨ 'ਚੋਂ ਉਸ ਐਕਟ ਨੂੰ ਹਟਾ ਦਿੱਤਾ ਹੈ ਜਿਸ ਦੇ ਤਹਿਤ ਕੋਈ ਵਿਅਕਤੀ ਸਿਰਫ 2 ਹੀ ਵਾਰ ਰਾਸ਼ਟਰਪਤੀ ਬਣ ਸਕਦਾ ਹੈ। ਇਸ ਤੋਂ ਬਾਅਦ ਪਿਛਲੇ ਮਹੀਨੇ ਚੀਨ ਦੀ ਸੋਸ਼ਲ ਨੈੱਟਵਰਕਿੰਗ ਸਾਇਟ ਵੀਬੋ ਤੋਂ 'ਆਈ ਡੋਂਟ ਐਗਰੀ', ਕਾਨਸਟਿਊਸ਼ਨ ਰੂਲਜ਼' ਅਤੇ ਵਿਨੀ ਦਿ ਪੂ' ਜਿਹੇ ਵਾਕਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸੰਵਿਧਾਨਕ ਬਦਲਾਅ ਨੂੰ ਨੈਸ਼ਨਲ ਪੀਪਲਜ਼ ਕਾਂਗਰਸ ਨੇ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਸ਼ੀ ਜਿਨਪਿੰਗ ਨੂੰ ਸੱਤਾ 'ਚ ਬਣੇ ਰਹਿਣ ਦੀ ਸ਼ਕਤੀ ਮਿਲ ਗਈ ਹੈ।
ਇਟਲੀ 'ਚ ਭਾਰਤ ਦੀ ਭੂਮਿਕਾ ਨੇ ਜਿੱਤਿਆ ਮਿਸ ਵਰਲਡ ਬਾਡੀ ਬਿਲਡਿੰਗ ਦਾ ਖਿਤਾਬ
NEXT STORY