ਗਲਾਸਗੋ (ਬਿਊਰੋ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ 'ਚ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਨਾਅਰੇ ਸੁਣਨ ਨੂੰ ਮਿਲੇ। ਵਾਤਾਵਰਨ ਤਬਦੀਲੀ ਮੁੱਦੇ 'ਤੇ 1000 ਤੋਂ ਵੱਧ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਵਿਚ 'ਗਲੋਬਲ ਡੇਅ ਆਫ ਐਕਸ਼ਨ ਫਾਰ ਕਲਾਈਮੇਟ ਜਸਟਿਸ' ਦੇ ਨਾਂਅ ਹੇਠ ਵਿਸ਼ਾਲ ਪੈਦਲ ਮਾਰਚ ਕੀਤਾ, ਜਿਸ 'ਚ ਪੰਜਾਹ ਹਜ਼ਾਰ ਤੋਂ ਵੱਧ ਲੋਕ ਸ਼ਾਮਿਲ ਹੋਏ। ਭਾਰਤ ਦੇ ਕਿਸਾਨ ਅੰਦੋਲਨ ਦੇ ਹੱਕ 'ਚ 'ਕਿਸਾਨ ਮੋਰਚਾ ਸਪੋਰਟਸ ਗਰੁੱਪ ਸਕਾਟਲੈਂਡ' ਨੂੰ ਇਸ ਵਿਸ਼ਾਲ ਮਾਰਚ ਵਿਚ 'ਫਾਰਮਰਜ਼ ਐਂਡ ਲੈਂਡ ਵਰਕਰਜ਼' ਦੇ ਨਾਂਅ ਹੇਠ ਵਿਸ਼ੇਸ਼ ਬਲਾਕ ਦਿੱਤਾ ਗਿਆ। ਬੇਹੱਦ ਖਰਾਬ ਮੌਸਮ ਹੋਣ ਦੇ ਬਾਵਜੂਦ ਸਕਾਟਲੈਂਡ ਦੇ ਭਾਰੀ ਗਿਣਤੀ ਵਿਚ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਾਲੇ ਬੈਨਰਾਂ, ਝੰਡਿਆਂ, ਕਿਸਾਨੀ ਨਾਅਰਿਆਂ, ਜੈਕਾਰਿਆਂ ਨਾਲ ਗਲਾਸਗੋ ਸ਼ਹਿਰ ਗੁੰਜਣ ਲਾ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੀ ਮਸਜਿਦ 'ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਜ਼ਾ ਖ਼ਿਲਾਫ਼ ਦਾਇਰ ਕਰੇਗਾ ਅਪੀਲ
ਇੱਥੇ ਦੱਸ ਦਈਏ ਕਿ ਗਲਾਸਗੋ ਵਿਚ 12 ਨਵੰਬਰ ਤੱਕ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸਬੰਧੀ 26ਵੀਂ ਕਾਨਫਰੰਸ ਚੱਲ ਰਹੀ ਹੈ, ਜਿਸ ਵਿਚ ਦੁਨੀਆ ਦੇ 120 ਤੋਂ ਵੱਧ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਨਾਲ 25000 ਤੋਂ ਵੱਧ ਡੇਲੀਗੇਟਸ ਵੀ ਪੁੱਜੇ ਹੋਏ ਹਨ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨੇ ਕਾਨਫਰੰਸ ਵਿਚ ਸ਼ਿਰਕਤ ਕੀਤੀ, ਉੱਥੇ ਬਹੁਤ ਸਾਰੇ ਲੋਕ ਅਤੇ ਜਥੇਬੰਦੀਆਂ ਇਸ ਤੋਂ ਨਾਖੁਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਤੱਕ ਵਾਤਾਵਰਨ ਸਬੰਧੀ ਹੋਈਆਂ 25 ਕਾਨਫਰੰਸਾਂ ਬੇਸਿੱਟਾ ਹੀ ਰਹੀਆਂ ਹਨ। ਕਾਨਫਰੰਸ ਵਿਰੋਧੀਆਂ ਦਾ ਮੰਨਣਾ ਹੈ ਕਿ ਲੀਡਰ ਟੇਬਲਾਂ 'ਤੇ ਹੀ ਗੱਲ-ਬਾਤ ਕਰਦੇ ਹਨ ਪਰ ਅਮਲ ਵਿਚ ਕੁਝ ਨਹੀਂ ਲਿਆਉਂਦੇ।
ਅਮਰੀਕਾ ਨੇ ਸੈਲਾਨੀਆਂ ਲਈ ਮੁੜ ਖੋਲ੍ਹੇ ਦਰਵਾਜ਼ੇ, ਇਨ੍ਹਾਂ ਲੋਕਾਂ ਨੂੰ ਅੱਜ ਤੋਂ ਮਿਲੇਗੀ ਦੇਸ਼ ’ਚ ਐਂਟਰੀ
NEXT STORY