ਬਠਿੰਡਾ : ਬਠਿੰਡਾ ਜ਼ਿਲ੍ਹੇ ਤੋਂ ਇਕ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿੱਥੇ ਵਿਆਹ ਦੀ ਬਰਾਤ ਦੌਰਾਨ ਲਾੜੇ ਦੇ ਦੋਸਤਾਂ ਵਲੋਂ ਹਾਈਵੇਅ 'ਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਚਿੱਲਾਂ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ, ਗੰਭੀਰ ਬਣਦੇ ਜਾ ਰਹੇ ਹਾਲਾਤ
ਇੱਥੇ ਹਾਈਵੇਅ 'ਤੇ ਜਦੋਂ ਇਕ ਬਰਾਤ ਜਾ ਰਹੀ ਸੀ ਤਾਂ ਲਾੜੇ ਦੇ ਦੋਸਤ ਅੱਗੇ ਜੀਪ 'ਚ ਸਵਾਰ ਸਨ ਅਤੇ ਪਿੱਛੇ ਕਾਰ 'ਚ ਲਾੜਾ-ਲਾੜੀ ਆ ਰਹੇ ਸਨ। ਲਾੜੇ ਦੇ ਦੋਸਤਾਂ ਨੇ ਜੀਪ 'ਚੋਂ ਹੀ ਹਵਾ 'ਚ ਨੋਟ ਸੁੱਟੇ ਅਤੇ ਕੁੱਝ ਪਲਾਂ ਲਈ ਅਜਿਹਾ ਮਾਹੌਲ ਬਣ ਗਿਆ ਕਿ ਜਿਵੇਂ ਅਸਮਾਨ ਤੋਂ ਨੋਟਾਂ ਦਾ ਮੀਂਹ ਵਰ੍ਹ ਰਿਹਾ ਹੋਵੇ।
ਇਹ ਵੀ ਪੜ੍ਹੋ : ਪੰਜਾਬ ਦੇ 3.34 ਲੱਖ ਪਰਿਵਾਰਾਂ ਲਈ ਰਾਹਤ ਭਰੀ ਖ਼ਬਰ! ਬਾਕੀ ਰਹਿੰਦੇ ਪਰਿਵਾਰ ਵੀ 31 ਮਾਰਚ ਤੋਂ ਪਹਿਲਾਂ...
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੱਡੀ 'ਚ ਬੈਠੇ ਨੌਜਵਾਨ ਨੋਟਾਂ ਨੂੰ ਉਡਾਉਂਦੇ ਹੋਏ ਜਸ਼ਨ ਮਨਾ ਰਹੇ ਹਨ ਅਤੇ ਸੜਕ 'ਤੇ ਲੰਘ ਰਹੇ ਲੋਕ ਵੀ ਖੜ੍ਹ-ਖੜ੍ਹ ਕੇ ਇਸ ਦ੍ਰਿਸ਼ ਨੂੰ ਦੇਖ ਰਹੇ ਸਨ ਅਤੇ ਹੈਰਾਨ ਹੋ ਰਹੇ ਸਨ। ਖ਼ਾਸ ਗੱਲ ਇਹ ਹੈ ਕਿ ਇਹ ਪੂਰਾ ਦ੍ਰਿਸ਼ ਇਕ ਫੋਟੋਗ੍ਰਾਫਰ ਵਲੋਂ ਆਪਣੇ ਕੈਮਰੇ 'ਚ ਕੈਦ ਕਰ ਲਿਆ ਗਿਆ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ 'ਚ ਉੱਠਿਆ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ, ਲਾਡੀ ਸ਼ੇਰੋਵਾਲੀਆ ਨੇ ਕੀਤੀ ਵਿਜੀਲੈਂਸ ਜਾਂਚ ਦੀ ਮੰਗ
NEXT STORY