ਕੀਵ- ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੁਆਰਾ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਲਾਕੇ ਵਿਚ ਚੱਲ ਰਹੇ ਯੁੱਧ ਦੌਰਾਨ ਡਰੋਨ ਹਮਲਿਆਂ ਨੇ ‘ਚੇਰਨੋਬਿਲ ਪ੍ਰਮਾਣੂ ਪਲਾਂਟ’ ਦੀ ਸੁਰੱਖਿਆ ਕੰਧ ਨੂੰ ਕਮਜ਼ੋਰ ਕਰ ਦਿੱਤਾ ਹੈ। ਕੰਧ ਨੂੰ ਪ੍ਰਮਾਣੂ ਹਾਦਸੇ ਤੋਂ ਬਾਅਦ ਰੇਡੀਓਐਕਟਿਵ ਸਮੱਗਰੀ ਰੱਖਣ ਲਈ ਬਣਾਇਆ ਗਿਆ ਸੀ।
ਇਸ ਦਾ ਨਿਰਮਾਣ 2019 ਵਿਚ ਪੂਰਾ ਹੋਇਆ ਸੀ। 2022 ਵਿਚ ਰੂਸੀ ਹਮਲੇ ਤੋਂ ਬਾਅਦ ਲਗਾਤਾਰ ਇਸ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਾਲ ਫਰਵਰੀ ਵਿਚ ਜਿਵੇਂ-ਜਿਵੇਂ ਯੁੱਧ ਤੇਜ਼ ਹੋਇਆ ਅਤੇ ਦੋਵਾਂ ਧਿਰਾਂ ਨੇ ਤਿੱਖੇ ਹਮਲੇ ਕੀਤੇ ਤਾਂ ਪਲਾਂਟ ’ਤੇ ਕਈ ਡਰੋਨ ਵੀ ਸੁੱਟੇ ਗਏ। ਪਿਛਲੇ ਹਫ਼ਤੇ ਕੀਤੀ ਗਈ ਇਕ ਜਾਂਚ ਵਿਚ ਖੁਲਾਸਾ ਹੋਇਆ ਕਿ ਇਸ ਨਾਲ ਇਸ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੋ ਗਈ। ਜਾਂਚ ਵਿਚ ਸੁਰੱਖਿਆ ਕੰਧ ਨੂੰ ਕਾਫ਼ੀ ਨੁਕਸਾਨ ਹੋਣ ਦਾ ਖੁਲਾਸਾ ਹੋਇਆ ਹੈ।
ਅਣਖ ਖਾਤਿਰ ਆਪਣੀ ਪਤਨੀ ਤੇ ਧੀ ਦਾ ਕਤਲ
NEXT STORY