ਗੁਰਦਾਸਪੁਰ/ਇਸਲਾਮਾਬਾਦ (ਜ. ਬ.)-ਪਾਕਿਸਤਾਨ ਸਰਕਾਰ ਹਿੰਦੂ ਫਿਰਕੇ ਦੇ ਲੋਕਾਂ ਦੇ ਹਿੱਤਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ, ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਕਰਾਚੀ ’ਚ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ 2008 ’ਚ ਕਬਜ਼ਾ ਕਰ ਲਿਆ ਸੀ ਪਰ ਇਸ ਦੇ ਬਦਲੇ ਨਾ ਤਾਂ ਜ਼ਮੀਨ ਮਿਲੀ, ਨਾ ਹੀ ਕੋਈ ਮੁਆਵਜ਼ਾ । ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ’ਚ ਸਰਕਾਰ ਤੋਂ ਜਵਾਬ ਮੰਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਰਾਚੀ ’ਚ ਹਿੰਦੂ ਫਿਰਕੇ ਦੇ ਸ਼ਮਸ਼ਾਨਘਾਟ ਦੀ ਜ਼ਮੀਨ ਦੇ ਬਦਲੇ ਜ਼ਮੀਨ ਜਾਂ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਕਰਨ ਨੂੰ ਲੈ ਕੇ ਸਿੰਧ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ’ਤੇ ਚੀਫ ਜਸਟਿਸ ਨੇ ਸਿੰਧ ਸਰਕਾਰ ਨੂੰ ਇਸ ਸਬੰਧ ’ਚ ਵਿਸਤਾਰ ਨਾਲ ਰਿਪੋਰਟ ਦਾਖ਼ਲ ਕਰਨ ਲਈ ਦੋ ਹਫ਼ਤੇ ਦਾ ਹੀ ਸਮਾਂ ਦਿੱਤਾ ਹੈ ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਹਿੰਦੂ ਫਿਰਕੇ ਦੇ ਨੇਤਾ ਸ਼੍ਰੀ ਰਾਮ ਨਾਥ ਮਹਾਰਾਜ ਦੀ ਪਟੀਸ਼ਨ ’ਤੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਿੰਧ ਦੀ ਸਰਕਾਰ ਨੇ ਸਾਲ 2008 ਵਿਚ ਲਿਯਾਰੀ ਐਕਸਪ੍ਰੈੱਸ-ਵੇਅ ਬਣਾਉਣ ਲਈ ਹਿੰਦੂ ਫਿਰਕੇ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ 13 ਸਾਲ ਬਾਅਦ ਵੀ ਉਨ੍ਹਾਂ ਨੇ ਇਸ ਦੇ ਬਦਲੇ ’ਚ ਕੋਈ ਹੋਰ ਜ਼ਮੀਨ ਜਾਂ ਕੋਈ ਮੁਆਵਜ਼ਾ ਨਹੀਂ ਦਿੱਤਾ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਸ਼ਮਸ਼ਾਨਘਾਟ ਨਾ ਹੋਣ ਕਾਰਨ ਹਿੰਦੂ ਫਿਰਕੇ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
NEXT STORY