ਬੀਜਿੰਗ (ਬਿਊਰੋ)— ਆਪਣੇ ਪ੍ਰੋਡਕਟਾਂ ਦੀ ਵਿਕਰੀ ਵਿਚ ਵਾਧੇ ਲਈ ਅਕਸਰ ਕੰਪਨੀਆਂ ਕਈ ਆਫਰ ਦਿੰਦੀਆਂ ਹਨ। ਕਈ ਵਾਰੀ ਅਜਿਹੇ ਆਫਰ ਨਵੇਂ ਦੁਕਾਨਦਾਰ ਜਾਂ ਰੈਸਟੋਰੈਂਟ ਮਾਲਕ ਵੀ ਦਿੰਦੇ ਹਨ। ਪਰ ਅਜਿਹੇ ਆਫਰ ਕਦੇ-ਕਦੇ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਦੀ ਉਦਾਹਰਣ ਤੁਹਾਨੂੰ ਇਹ ਖਬਰ ਪੜ੍ਹ ਕੇ ਮਿਲ ਜਾਵੇਗੀ। ਚੀਨ ਵਿਚ ਇਕ ਰੈਸਟੋਰੈਂਟ ਮਾਲਕ ਨੇ ਆਪਣੇ ਗਾਹਕਾਂ ਨੂੰ ਅਜਿਹਾ 'ਫੂਡ ਆਫਰ' ਦਿੱਤਾ ਜਿਸ ਨੇ ਉਸ ਨੂੰ ਰਾਤੋ-ਰਾਤ ਕੰਗਾਲ ਬਣਾ ਦਿੱਤਾ। 'JIAMENER' ਨਾਮ ਦੇ ਇਸ ਰੈਸਟੋਰੈਂਟ ਦੀ ਲਾਂਚਿੰਗ ਹਾਲ ਹੀ ਵਿਚ ਦੋ ਹਫਤੇ ਪਹਿਲਾਂ ਹੀ ਹੋਈ ਸੀ। ਹੁਣ ਇਸ ਰੈਸਟੋਰੈਂਟ ਦੇ ਮਾਲਕ ਨੂੰ ਮਜ਼ਬੂਰਨ ਇਸ ਨੂੰ ਬੰਦ ਕਰਨਾ ਪਵੇਗਾ। ਅਸਲ ਵਿਚ ਇਸ ਪਿੱਛੇ ਰੈਸਟੋਰੈਂਟ ਵੱਲੋਂ ਦਿੱਤਾ ਗਿਆ ਫੂਡ ਆਫਰ ਸੀ।
ਰੈਸਟੋਰੈਂਟ ਦੇ ਮਾਲਕ ਨੇ ਗਾਹਕਾਂ ਨੂੰ ਸਿਰਫ 1300 ਰੁਪਏ ਵਿਚ ਆਪਣੇ ਇੱਥੇ ਪੂਰਾ ਮਹੀਨਾ ਅਨਲਿਮੀਟਿਡ ਭੋਜਨ ਖਾਣ ਦਾ ਆਫਰ ਦਿੱਤਾ। ਜਦੋਂ ਲੋਕਾਂ ਨੂੰ ਇਸ ਰੈਸਟੋਰੈਂਟ ਦੇ ਇਸ ਆਫਰ ਦੇ ਬਾਰੇ ਵਿਚ ਪਤਾ ਚੱਲਿਆ ਤਾਂ ਲੋਕ ਇੰਨੇ ਉਤਸ਼ਾਹਿਤ ਹੋ ਗਏ ਕਿ ਇਸ ਦਾ ਅਸਰ ਰੈਸਟੋਰੈਂਟ ਖੁੱਲ੍ਹੇ ਰਹਿਣ ਤੱਕ ਮਤਲਬ ਪੂਰੇ ਦੋ ਹਫਤੇ ਤੱਕ ਨਜ਼ਰ ਆਇਆ। 14 ਦਿਨਾਂ ਤੱਕ ਰੈਸਟੋਰੈਂਟ ਦੇ ਬਾਹਰ ਲੱਗੀ ਲੋਕਾਂ ਦੀ ਲਾਈਨ ਜ਼ਰਾ ਜਿੰਨੀ ਦੇਰ ਲਈ ਵੀ ਨਹੀਂ ਟੁੱਟੀ। ਇੱਥੇ ਖਾਣਾ ਖਾਣ ਵਾਲਿਆਂ ਦੀ ਭੀੜ ਲੱਗੀ ਰਹੀ। ਕਈ ਵਾਰੀ ਲੋਕ ਖਾਣਾ ਖਾਣ ਲਈ ਘੰਟਿਆਂ ਤੱਕ ਲਾਈਨਾਂ ਵਿਚ ਖੜ੍ਹੇ ਰਹੇ ਪਰ ਵਾਪਸ ਨਹੀਂ ਗਏ। ਰੈਸਟੋਰੈਂਟ ਦੇ ਮਾਲਕ ਨੂੰ ਪਤਾ ਨਹੀਂ ਸੀ ਕਿ ਉਸ ਨੇ ਕਿੰਨੀ ਵੱਡੀ ਮੁਸੀਬਤ ਨੂੰ ਦਾਅਵਤ ਦੇ ਦਿੱਤੀ ਹੈ। ਉਸ ਵੱਲੋਂ ਦਿੱਤਾ ਆਫਰ ਹੁਣ ਉਸ ਨੂੰ ਕੰਗਾਲ ਬਣਾ ਰਿਹਾ ਸੀ। ਸਿਰਫ ਦੋ ਹਫਤਿਆਂ ਦੇ ਅੰਦਰ ਹੀ ਉਸ ਦੀ ਇਹ ਯੋਜਨਾ ਇੰਨੇ ਬੁਰੇ ਤਰੀਕੇ ਨਾਲ ਫਲਾਪ ਹੋਈ ਕਿ ਰੈਸਟੋਰੈਂਟ ਦੀਵਾਲੀਆ ਹੋ ਗਿਆ।
ਮੋਦੀ ਦੀ ਇਕ ਪਹਿਲ ਨੇ ਜਗਾਏ ਕਈ ਦੇਸ਼, ਜਾਣੋ ਕੀ ਹੈ ਕੌਮਾਂਤਰੀ ਯੋਗਾ ਦਿਵਸ ਦਾ ਇਤਿਹਾਸ
NEXT STORY