ਨਵੀਂ ਦਿੱਲੀ/ਵਾਸ਼ਿੰਗਟਨ— ਅੱਜ ਭਾਵ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਦੁਨੀਆ ਭਰ ਦੇ ਕਈ ਦੇਸ਼ਾਂ 'ਚ ਯੋਗਾ ਅਭਿਆਸ ਕੀਤਾ ਗਿਆ। ਭਾਰਤ ਹੀ ਨਹੀਂ ਸਗੋਂ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਤੇ ਯੋਗਾ ਦਾ ਰੰਗ ਚੜ੍ਹਿਆ ਹੈ। ਉੱਤਰਾਖੰਡ ਦੇ ਦੇਹਰਾਦੂਨ ਤੋਂ ਲੈ ਕੇ ਡਬਲਿਨ ਤੱਕ, ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤੱਕ, ਜਕਾਰਤਾ ਤੋਂ ਲੈ ਕੇ ਜੋਹਾਨਸਬਰਗ ਤੱਕ ਯੋਗਾ ਕਰਦੇ ਲੋਕ ਨਜ਼ਰ ਆਏ। ਯੋਗਾ ਅੱਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਏਕੀਕਰਣ ਤਾਕਤਾਂ 'ਚੋਂ ਇਕ ਬਣ ਗਿਆ ਹੈ। ਇਹ ਭਾਰਤ ਹੀ ਨਹੀਂ ਸਗੋਂ ਕਿ ਹੋਰ ਦੇਸ਼ਾਂ ਦੇ ਲੋਕਾਂ ਲਈ ਮਾਣ ਦੀ ਗੱਲ ਹੈ ਕਿ ਅੱਜ ਜਿੱਥੇ-ਜਿੱਥੇ ਸੂਰਜ ਦੀ ਪਹਿਲੀ ਕਿਰਨ ਪਹੁੰਚੀ ਉੱਥੇ-ਉੱਥੇ ਲੋਕ ਯੋਗਾ ਨਾਲ ਸੂਰਜ ਦਾ ਸਵਾਗਤ ਕੀਤਾ। ਚੀਨ ਦੀ ਰਾਜਧਾਨੀ ਬੀਜਿੰਗ 'ਚ ਵੀ ਯੋਗਾ ਪ੍ਰਤੀ ਲੋਕਾਂ ਦਾ ਕਰੇਜ਼ ਦੇਖਣ ਨੂੰ ਮਿਲਿਆ। ਇੱਥੇ ਵੀ ਵੱਡੀ ਗਿਣਤੀ 'ਚ ਲੋਕ ਯੋਗਾ ਕਰਦੇ ਨਜ਼ਰ ਆਏ।

ਆਓ ਜਾਣਦੇ ਹਾਂ ਕੀ ਹੈ ਯੋਗਾ ਦਿਵਸ ਦਾ ਇਤਿਹਾਸ—
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਸਦਕਾ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾਣ ਲੱਗਾ। ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਸੰਬੋਧਨ 'ਚ ਯੋਗਾ ਨੂੰ ਕੌਮਾਂਤਰੀ ਪਹਿਚਾਣ ਦੇਣ ਦੀ ਪਹਿਲ ਕੀਤੀ। ਇਸ ਤੋਂ ਬਾਅਦ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ 'ਚ 177 ਮੈਂਬਰ ਦੇਸ਼ਾਂ ਨੇ 21 ਜੂਨ ਨੂੰ ਇਸ ਨੂੰ ਦਿਵਸ ਦੇ ਰੂਪ ਵਿਚ ਮਨਾਉਣ ਦੀ ਸਹਿਮਤੀ ਦਿੱਤੀ। ਮੋਦੀ ਦੇ ਇਸ ਪ੍ਰਸਤਾਵ ਨੂੰ ਮਹਜ 90 ਦਿਨਾਂ ਦੇ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਯੂ. ਐੱਨ. 'ਚ ਕਿਸੇ ਪ੍ਰਸਤਾਵ ਦੇ ਪਾਸ ਹੋਣ ਲਈ ਸਭ ਤੋਂ ਘੱਟ ਸਮੇਂ ਦਾ ਰਿਕਾਰਡ ਹੈ। ਇਹ ਚੌਥਾ ਯੋਗਾ ਦਿਵਸ ਹੈ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਯੋਗਾ ਦਿਵਸ ਮਨਾਇਆ ਸੀ। ਮੋਦੀ ਨੇ ਪਹਿਲਾ ਯੋਗਾ ਦਿੱਲੀ 'ਚ, ਦੂਜਾ ਦਿਵਸ ਚੰਡੀਗੜ੍ਹ 'ਚ, ਤੀਜਾ ਯੋਗਾ ਦਿਵਸ ਲਖਨਊ ਵਿਚ ਮਨਾਇਆ ਗਿਆ ਸੀ।
ਸੁਜਾਤ ਬੁਖਾਰੀ ਦੇ ਬੇਟੇ ਨੇ ਪਿਤਾ ਲਈ ਲਿਖੇ ਭਾਵੁਕ ਸ਼ਬਦ, ਕਿਹਾ- 'ਇਸ ਬੇਰਹਿਮ ਦੁਨੀਆ 'ਚ ਫਿੱਟ ਨਹੀਂ ਸੀ'
NEXT STORY