ਇੰਟਰਨੈਸ਼ਨਲ ਡੈਸਕ : ਹੈਤੀ ਦੇ ਪ੍ਰਧਾਨ ਮੰਤਰੀ ਗੈਰੀ ਕੋਨੀਲੇ ਨੂੰ ਪੋਰਟ-ਓ-ਪ੍ਰਿੰਸ ਸਥਿਤ ਇਕ ਹਸਪਤਾਲ ਤੋਂ ਬਾਹਰ ਨਿਕਲਦੇ ਸਮੇਂ ਸੁਰੱਖਿਆ ਲਈ ਅਧਿਕਾਰੀਆਂ ਨੂੰ ਗੋਲੀਆਂ ਚਲਾਉਣੀਆਂ ਪਈਆਂ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਨੀਲੇ ਨੈਸ਼ਨਲ ਪੁਲਸ ਚੀਫ ਨੌਰਮਿਲ ਰਾਮੇਉ ਅਤੇ ਕੁਝ ਪੱਤਰਕਾਰਾਂ ਦੇ ਨਾਲ ਹਸਪਤਾਲ ਵਿਚ ਸਨ, ਜਦੋਂ ਅਚਾਨਕ ਇਮਾਰਤ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇੰਟਰਵਿਊ ਦੀ ਰਿਕਾਰਡਿੰਗ ਪੂਰੀ ਕੀਤੀ ਹੀ ਸੀ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸੁਰੱਖਿਆ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਹਸਪਤਾਲ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਗੋਲੀਬਾਰੀ ਕੀਤੀ।
ਇਹ ਵੀ ਪੜ੍ਹੋ : NASA ਦਾ ਅਲਰਟ : ਧਰਤੀ ਵੱਲ ਵਧ ਰਿਹੈ Plane ਜਿੰਨਾ ਵੱਡਾ ਵਿਸ਼ਾਲ ਐਸਟਰਾਇਡ, ਇਸ ਦਿਨ ਰਹੋ ਸਾਵਧਾਨ
ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕੋਨੀਲੇ ਅਤੇ ਪੁਲਸ ਮੁਖੀ ਨੇ ਉਸੇ ਹਸਪਤਾਲ ਦਾ ਦੌਰਾ ਕੀਤਾ ਜਦੋਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਨੂੰ ਹਥਿਆਰਬੰਦ ਗਿਰੋਹਾਂ ਤੋਂ ਖੋਹ ਲਿਆ ਹੈ। ਉਸ ਸਮੇਂ ਕੋਨੀਲੇ ਨੇ ਹਸਪਤਾਲ ਨੂੰ "ਯੁੱਧ ਖੇਤਰ" ਦੱਸਿਆ। ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਕਿ ਹਸਪਤਾਲ ਅਜੇ ਵੀ ਹੈਤੀ ਦੀ ਰਾਸ਼ਟਰੀ ਪੁਲਸ ਅਤੇ ਕੀਨੀਆ ਪੁਲਸ ਦੀ ਅਗਵਾਈ ਵਾਲੇ ਸੰਯੁਕਤ ਰਾਸ਼ਟਰ ਦੇ ਬਹੁ-ਰਾਸ਼ਟਰੀ ਸੁਰੱਖਿਆ ਮਿਸ਼ਨ ਦੇ ਨਿਯੰਤਰਣ ਵਿਚ ਹੈ ਜਿਸ ਦਾ ਉਦੇਸ਼ ਹੈਤੀ ਵਿਚ ਅਪਰਾਧਿਕ ਗਿਰੋਹਾਂ ਦਾ ਮੁਕਾਬਲਾ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FY25 ਦੀ ਲਿਮਟ ਪੂਰੀ ਕਰਨ ਲਈ ਦੂਜਾ H-1B ਲਾਟਰੀ ਪ੍ਰੋਗਰਾਮ ਕਰਵਾਉਣ ਦੀ ਤਿਆਰੀ 'ਚ USCIS
NEXT STORY