ਬੀਜਿੰਗ (ਵਾਰਤਾ)— ਪੂਰਬੀ ਚੀਨੀ ਸਮੁੰਦਰ ਵਿਚ ਸ਼ਨੀਵਾਰ ਰਾਤ ਚੀਨ ਦੇ ਇਕ ਕਾਰਗੋ ਜਹਾਜ਼ ਨਾਲ ਟਕਰਾਉਣ ਮਗਰੋਂ ਚਪੇਟ ਵਿਚ ਆਇਆ ਈਰਾਨੀ ਤੇਲ ਟੈਂਕਰ ਅੱਜ ਭਾਵ ਮੰਗਲਵਾਰ ਨੂੰ ਤੀਜੇ ਦਿਨ ਵੀ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਾਰਗਰ ਸਾਬਤ ਨਹੀਂ ਹੋ ਰਹੀਆਂ। ਆਵਾਜਾਈ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਤੇਲ ਟੈਂਕਰ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਕਿਸ਼ਤੀਆਂ ਨੂੰ ਲਗਾਇਆ ਗਿਆ ਹੈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਟੈਂਕਰ 'ਤੇ ਸਵਾਰ 31 ਕਰਮਚਾਰੀਆਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਹੈ। ਅਸਲ ਵਿਚ ਸਮੁੰਦਰ ਵਿਚ ਘੱਟ ਰੋਸ਼ਨੀ, ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਅੱਗ ਬੁਝਾਉਣ ਦੇ ਕੰਮ ਵਿਚ ਮੁਸ਼ਕਲਾਂ ਆ ਰਹੀਆਂ ਹਨ। ਟੈਂਕਰ ਦੇ ਇਕ ਕਰਮਚਾਰੀ ਦੀ ਲਾਸ਼ ਸੋਮਵਾਰ ਨੂੰ ਇਸ ਦੇ ਨੇੜੇ ਪਾਈ ਗਈ ਸੀ, ਜਿਸ ਮਗਰੋਂ ਉਸ ਕਰਮਚਾਰੀ ਦੀ ਲਾਸ਼ ਨੂੰ ਸੰਬੰਧਿਤ ਕਰਮਚਾਰੀਆਂ ਨੂੰ ਸੌਂਪ ਦਿੱਤਾ ਗਿਆ। ਇਹ ਦੁਰਘਟਨਾ ਸ਼ਨੀਵਾਰ ਰਾਤ ਨੂੰ ਹੋਈ ਸੀ ਅਤੇ ਟੱਕਰ ਮਗਰੋਂ ਟੈਂਕਰ ਅੱਗ ਦੀ ਚਪੇਟ ਵਿਚ ਆ ਗਿਆ ਸੀ। ਟੱਕਰ ਕਾਰਨ ਨਾਲ ਤੇਲ ਦਾ ਰਿਸਾਅ ਹੋ ਰਿਹਾ ਹੈ। ਇਹ ਟੈਂਕਰ ਸਾਂਚੀ, ਈਰਾਨ ਦੀ ਸਭ ਤੋਂ ਵੱਡੀ ਤੇਲ ਕੰਪਨੀ ਆਵਾਜਾਈ ਕੰਪਨੀ ਨੈਸ਼ਨਲ ਇਰਾਨੀਅਨ ਟੈਂਕਰ ਸੀ. ਓ. ਵੱਲੋਂ ਸੰਚਾਲਿਤ ਸੀ ਅਤੇ ਅਮਰੀਕਾ ਤੋਂ ਕਣਕ ਲੈ ਕੇ ਆ ਰਹੇ ਚੀਨੀ ਕਾਰਗੋ ਜਹਾਜ਼ ਸੀ. ਐੱਫ. ਕ੍ਰਿਸਟਲ ਨਾਲ ਟਕਰਾ ਗਿਆ ਸੀ। ਟੈਂਕਰ ਵਿਚ 136,000 ਕੱਚਾ ਤੇਲ ਭਰਿਆ ਹੋਇਆ ਸੀ, ਜੋ ਹਵਾ ਅਤੇ ਪਾਣੀ ਦੇ ਸੰਪਰਕ ਵਿਚ ਆ ਕੇ ਅੱਗ ਦੀ ਚਪੇਟ ਵਿਚ ਆ ਗਿਆ।
ਹਾਈਵੇਅ 'ਤੇ ਗੂੰਜੀਆਂ ਕਿਲਕਾਰੀਆਂ, ਟ੍ਰੈਫਿਕ ਜਾਮ ਦੌਰਾਨ ਹੋਇਆ ਬੱਚੀ ਦਾ ਜਨਮ
NEXT STORY