ਪੋਰਟ-ਆ-ਪ੍ਰਿੰਸ- ਹੈਤੀ 'ਚ ਇਕ ਤੇਲ ਟੈਂਕਰ 'ਚ ਹੋਏ ਧਮਾਕੇ 'ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸਾਬਕਾ ਪ੍ਰਧਾਨ ਮੰਤਰੀ ਕਲਾਡ ਜੋਸਫ ਨੇ ਮੰਗਲਵਾਰ ਨੂੰ ਕਿਹਾ ਕਿ ਧਮਾਕਾ ਕੈਪ-ਹੈਤੀਅਨ ਸ਼ਹਿਰ 'ਚ ਹੋਇਆ। ਉਨ੍ਹਾਂ ਨੇ ਟਵੀਟ 'ਚ ਕਿਹਾ ਕਿ ਉਹ ਇਸ ਘਟਨਾ 'ਚ ਲੋਕਾਂ ਦੀ ਮੌਤ ਨਾਲ ਦੁੱਖੀ ਹਨ ਅਤੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਨ। ਪੁਲਸ ਵੱਲੋਂ ਘਟਨਾ ਦਾ ਤੁਰੰਤ ਕੋਈ ਹੋਰ ਵੇਰਵਾ ਉਪਲੱਬਧ ਨਹੀਂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Pfizer ਦਾ ਦਾਅਵਾ : ਓਮੀਕ੍ਰੋਨ 'ਤੇ 90 ਫੀਸਦੀ ਤੱਕ ਅਸਰਦਾਰ ਹੈ ਟੈਬਲੇਟ
ਇਕ ਅਖ਼ਬਾਰ ਮੁਤਾਬਕ ਹਾਦਸੇ 'ਚ ਦਰਜਨਾਂ ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲ ਜ਼ਰੂਰੀ ਚੀਜ਼ਾਂ ਦੀ ਸਪਲਾਈ ਮੰਗ ਕਰ ਰਹੇ ਹਨ। ਡਾਕਟਰ ਕੈਲਹਿਨ ਟਿਊਰੇਨ ਨੇ ਕਿਹਾ ਕਿ ਸਾਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪ-ਹੈਤੀਅਨੇ 'ਚ ਕੰਮ ਕਰਨ ਵਾਲੇ ਸਿਵਲ ਇੰਜੀਨੀਅਰ ਡੇਲ ਲਾਰੋਜ਼ ਨੇ ਦੱਸਿਆ ਕਿ ਉਹ ਦੁਪਹਿਰ ਲਗਭਗ 1 ਵਜੇ ਗੱਡੀ ਚੱਲਾ ਰਹੇ ਸਨ ਕਿ ਤਾਂ ਉਸੇ ਵੇਲੇ ਉਨ੍ਹਾਂ ਨੂੰ ਐਂਬੂਲੈਂਸ ਵਾਹਨ ਆਉਂਦੇ ਦਿਖੇ ਅਤੇ ਸੜਕ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਲਾਰੋਜ਼ ਨੇ ਕਿਹਾ ਕਿ ਕੁਝ ਲੋਕ ਘਟਨਾ ਤੋਂ ਬਾਅਦ ਟਰੱਕਾਂ ਤੋਂ ਅਤੇ ਸੜਕਾਂ ਤੋਂ ਬਾਲਟੀਆਂ 'ਚ ਤੇਲ ਭਰ ਕੇ ਆਪਣੇ ਘਰ ਲਿਜਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਜਿਸ ਦੌਰ 'ਚੋਂ ਲੰਘ ਰਿਹਾ ਹੈ, ਉਹ ਬਹੁਤ ਦੁਖਦਾਈ ਹੈ। ਤੇਲ ਟੈਂਕਰ 'ਚ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦ ਹੈਤੀ ਨੂੰ ਈਂਧਨ ਦੀ ਭਾਰੀ ਕਮੀ ਅਤੇ ਇਸ ਦੀਆਂ ਕੀਮਤਾਂ 'ਚ ਲਗਾਤਾਰ ਜਾਰੀ ਵਾਧੇ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਹੈਤੀ ਦੇ ਸਾਬਕਾ ਪ੍ਰਧਾਨ ਮੰਤਰੀ ਕਲਾਡ ਜੋਸਫ ਨੇ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁਖ ਜ਼ਾਹਰ ਕਰਦੇ ਹੋਏ ਟਵੀਟ ਕੀਤਾ,' ਮੈਂ ਬਹੁਤ ਦੁਖੀ ਹਾਂ ਅਤੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Pfizer ਦਾ ਦਾਅਵਾ : ਓਮੀਕ੍ਰੋਨ 'ਤੇ 90 ਫੀਸਦੀ ਤੱਕ ਅਸਰਦਾਰ ਹੈ ਟੈਬਲੇਟ
NEXT STORY