ਕਿੰਸ਼ਾਸਾ— ਕਾਂਗੋ ਦੇ ਪੱਛਮੀ ਹਿੱਸੇ 'ਚ ਸ਼ਨੀਵਾਰ ਨੂੰ ਇਕ ਰਾਜਮਾਰਗ 'ਤੇ ਤੇਲ ਦੇ ਇਕ ਟੈਂਕਰ ਦੀ ਦੂਜੇ ਵਾਹਨ ਨਾਲ ਟੱਕਰ ਹੋਣ ਤੋਂ ਬਾਅਦ ਕਰੀਬ 60 ਲੋਕਾਂ ਦੀ ਮੌਤ ਹੋ ਗਈ ਤੇ 100 ਲੋਕ ਝੂਲਸ ਗਏ। ਖੇਤਰ ਦੇ ਕਾਰਜਕਾਰੀ ਗਵਰਨਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
'ਐਕਟੁਅਲਾਇਟ.ਸੀਡੀ' ਵੈੱਬਸਾਈਟ ਮੁਤਾਬਕ ਕਾਂਗੋ ਸੈਂਟਰਲ ਖੇਤਰ ਦੇ ਅੰਤਰਿਮ ਗਵਰਨਰ ਅਤੋਊ ਮਾਤਾਬੁਆਨਾ ਨੇ ਕਿਹਾ, ''60 ਲੋਕਾਂ ਦੀ ਮੌਤ ਹੋ ਗਈ ਤੇ 100 ਲੋਕ ਝੂਲਸ ਗਏ।'' ਹਾਦਸਾ ਰਾਜਧਾਨੀ ਕਿੰਸ਼ਾਸਾ ਨੂੰ ਅਟਲਾਂਟਿਕ ਮਹਾਸਾਗਰ ਦੇ ਤੱਟ 'ਤੇ ਸਥਿਤ ਦੇਸ਼ ਦੇ ਇਕੱਲੇ ਬੰਦਰਗਾਹ ਮਤਾਦੀ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਹੋਇਆ। ਇਹ ਥਾਂ ਕਿਸ਼ਾਂਤੁ ਸ਼ਹਿਰ ਦੇ ਨੇੜੇ ਹੈ ਤੇ ਰਾਜਧਾਨੀ ਤੋਂ ਪੱਛਮ 'ਚ ਕਰੀਬ 120 ਕਿਲੋਮੀਟਰ ਦੂਰ ਹੈ। ਸੰਯੁਕਤ ਰਾਸ਼ਟਰ ਦੇ ਰੇਡੀਓ ਨੈੱਟਵਰਕ 'ਓਕਪੀ ਰੇਡੀਆ' ਨੇ ਕਿਹਾ, 'ਟੈਂਕਰ 'ਚ ਧਮਾਕੇ ਕਾਰਨ ਲੱਗੀ ਅੱਗ ਤੇਜ਼ੀ ਨਾਲ ਫੈਲੀ ਜਿਸ ਕਾਰਨ ਨੇੜਲੇ ਘਰ ਇਸ ਦੀ ਚਪੇਟ 'ਚ ਆ ਗਏ।'
ਆਸਟ੍ਰੇਲੀਆ : ਮੈਲਬੌਰਨ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਹੋਏ ਟੋਟੇ
NEXT STORY