ਬੀਜਿੰਗ (ਭਾਸ਼ਾ) : ਚੀਨ ਦੀ ਸਭ ਤੋਂ ਬਜ਼ੁਰਗ ਬੀਬੀ ਅਲੀਮਿਹਾਨ ਸੇਯਤੀ ਦਾ ਸ਼ਿਨਜਿਆਂਗ ਉਈਗਰ ਸਵਾਇਤ ਖੇਤਰ ਵਿਚ 135 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਪ੍ਰਚਾਰ ਵਿਭਾਗ ਮੁਤਾਬਕ ਕਾਸ਼ਗਰ ਸੂਬੇ ਵਿਚ ਸੁਲੇ ਕਾਊਂਟੀ ਦੇ ਕੋਮਕਸਰਿਕ ਟਾਊਨਸ਼ਿਪ ਨਿਵਾਸੀ ਸੇਯਤੀ ਦਾ ਜਨਮ 25 ਜੂਨ 1886 ਨੂੰ ਹੋਇਆ ਸੀ। ਸਮਾਚਾਰ ਏਜੰਸੀ ਮੁਤਾਬਕ 2013 ਵਿਚ ‘ਚਾਈਨਾ ਐਸੋਸੀਏਸ਼ਨ ਆਫ ਗੇਰੋਂਟੋਲਾਜੀ ਐਂਡ ਜੇਰਿਆਟ੍ਰਿਕਸ’ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਹ ਦੇਸ਼ ਦੇ ਸਭ ਤੋਂ ਬਜ਼ੁਰਗ ਵਿਅਕਤੀਆਂ ਦੀ ਸੂਚੀ ਵਿਚ ਸਭ ਤੋਂ ਉਪਰ ਸੀ। ਉਨ੍ਹਾਂ ਦਾ ਦਿਹਾਂਤ ਵੀਰਵਾਰ ਨੂੰ ਹੋਇਆ।
ਮੌਤ ਹੋਣ ਤੱਕ ਸੇਯਤੀ ਦੀ ਜ਼ਿੰਦਗੀ ਬੇਹੱਦ ਸਾਦਗੀ ਭਰੀ ਸੀ। ਉਹ ਹਮੇਸ਼ਾ ਸਮੇਂ ’ਤੇ ਖਾਣਾ ਖਾਂਦੀ ਸੀ ਅਤੇ ਆਪਣੇ ਵਿਹੜੇ ਵਿਚ ਧੁੱਪ ਸੇਕਣ ਦਾ ਆਨੰਦ ਮਾਣਦੀ ਸੀ। ਕੋਮਕਸਰਿਕ ਨੂੰ ਇਕ ‘ਲੰਬੇ ਸਮੇਂ ਤੱਕ ਰਹਿਣ ਵਾਲੇ ਸ਼ਹਿਰ’ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿਚ 90 ਸਾਲ ਤੋਂ ਵੱਧ ਉਮਰ ਦੇ ਕਈ ਬਜ਼ੁਰਗ ਵਿਅਕਤੀ ਰਹਿੰਦੇ ਹਨ। ਖ਼ਬਰ ਮੁਤਾਬਕ ਸਥਾਨਕ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਕੰਟਰੈਕਟ ਡਾਕਟਰ ਸੇਵਾ, ਮੁਫ਼ਤ ਸਾਲਾਨਾ ਸਰੀਰਕ ਜਾਂਚ ਅਤੇ ਮਹੀਨਾਵਾਰ ਸਬਸਿਡੀ ਪ੍ਰਦਾਨ ਕਰਦੀ ਹੈ।
ਪਾਕਿਸਤਾਨ ਦੇ ਕਰਾਚੀ 'ਚ ਜ਼ਬਰਦਸਤ ਧਮਾਕਾ, 12 ਲੋਕਾਂ ਦੀ ਮੌਤ
NEXT STORY