ਵਾਸ਼ਿੰਗਟਨ- ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀ.ਈ.ਓਜ਼ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਗੂਗਲ ਦੇ ਸੁੰਦਰ ਪਿਚਾਈ ਅਤੇ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਦੇ ਨਾਂ ਸਾਹਮਣੇ ਆਉਂਦੇ ਹਨ। ਪਰ ਕੁਆਂਟਮਸਕੇਪ ਕੰਪਨੀ ਦੇ ਭਾਰਤੀ ਮੂਲ ਦੇ ਸੰਸਥਾਪਕ ਅਤੇ ਸਾਬਕਾ ਸੀ.ਈ.ਓ ਜਗਦੀਪ ਸਿੰਘ ਨੇ ਉਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੀ ਰੋਜ਼ਾਨਾ ਦੀ ਤਨਖਾਹ ਲਗਭਗ 48 ਕਰੋੜ ਰੁਪਏ ਹੈ। ਉਨ੍ਹਾਂ ਦੀ ਸਾਲਾਨਾ ਤਨਖਾਹ ਲਗਭਗ 17,500 ਕਰੋੜ ਰੁਪਏ ਹੈ। ਉਨ੍ਹਾਂ ਦੇ ਪੈਕੇਜ ਵਿੱਚ 19,726 ਕਰੋੜ ਰੁਪਏ ਦੇ ਸ਼ੇਅਰ ਵੀ ਸ਼ਾਮਲ ਹਨ। ਉਹ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕਰਮਚਾਰੀ ਬਣ ਗਏ ਹਨ।
ਜਗਦੀਪ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੀ.ਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਤੋਂ ਐਮ.ਬੀ.ਏ. ਕੀਤੀ। ਉਸਨੇ 10 ਸਾਲਾਂ ਤੱਕ ਕਈ ਕੰਪਨੀਆਂ ਵਿੱਚ ਕੰਮ ਕਰਕੇ ਬੈਟਰੀ ਤਕਨੀਕ ਬਾਰੇ ਸਿੱਖਿਆ। ਇਸ ਤੋਂ ਬਾਅਦ 2010 ਵਿੱਚ ਕੁਆਂਟਮਸਕੇਪ ਕੰਪਨੀ ਦੀ ਸਥਾਪਨਾ ਕੀਤੀ ਗਈ। ਇਹ ਨਵੀਂ ਪੀੜ੍ਹੀ ਦੀ ਸਾਲਿਡ-ਸਟੇਟ ਰੀਚਾਰਜ ਹੋਣ ਯੋਗ ਲਿਥੀਅਮ ਮੈਟਲ ਬੈਟਰੀਆਂ ਦਾ ਨਿਰਮਾਣ ਕਰਦਾ ਹੈ। ਕੰਪਨੀ ਦਾ ਮੁੱਖ ਦਫਤਰ ਕੈਲੀਫੋਰਨੀਆ ਵਿੱਚ ਹੈ। ਸਿੰਘ ਨੇ ਫਰਵਰੀ 2024 ਵਿੱਚ ਕੁਆਂਟਮਸਕੇਪ ਦੇ ਸੀਈਓ ਵਜੋਂ ਅਸਤੀਫਾ ਦੇ ਦਿੱਤਾ ਸੀ। ਕੰਪਨੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਉਹ 'ਸਟੀਲਥ ਸਟਾਰਟਅੱਪ' ਦੇ ਸੀ.ਈ.ਓ. ਵੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ ਮੌਕੇ ਨਿਊਜ਼ੀਲੈਂਡ ਨੇ ਬਦਲੇ Visa Rules, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਇਨੋਵੇਸ਼ਨ ਦੁਆਰਾ ਪਛਾਣ
ਜਗਦੀਪ ਸਿੰਘ ਨੂੰ ਨਵੀਨਤਾ ਲਈ ਜਾਣਿਆ ਜਾਂਦਾ ਹੈ। ਕੁਆਂਟਮਸਕੇਪ ਵਿੱਚ ਬਣੀਆਂ ਸਾਲਿਡ-ਸਟੇਟ ਬੈਟਰੀਆਂ ਰਵਾਇਤੀ ਬੈਟਰੀਆਂ ਨਾਲੋਂ ਲੰਬੀ ਪਾਵਰ ਅਤੇ ਤੇਜ਼ੀ ਨਾਲ ਚਾਰਜ ਕਰਦੀਆਂ ਹਨ। ਈਵੀਜ਼ ਵਿੱਚ ਇਨ੍ਹਾਂ ਦੀ ਬਹੁਤ ਵਰਤੋਂ ਕੀਤੀ ਜਾ ਰਹੀ ਹੈ। ਈਵੀ ਸੈਕਟਰ ਵਿੱਚ ਉਛਾਲ ਦੇ ਨਾਲ ਕੰਪਨੀ ਵੀ ਨਵੀਆਂ ਉਚਾਈਆਂ 'ਤੇ ਪਹੁੰਚ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਕਟ 'ਚ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ, ਇੱਕ-ਦੋ ਦਿਨਾਂ 'ਚ ਛੱਡ ਸਕਦੇ ਹਨ ਅਹੁਦਾ
NEXT STORY