ਓਨਟਾਰੀਓ— ਕੈਨੇਡਾ ਦੇ ਕਾਲੇਡਨ ਇਲਾਕੇ 'ਚ ਹਾਈਵੇਅ 10 'ਤੇ ਕਈ ਵਾਹਨਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 7 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਓਨਟਾਰੀਓ ਪੁਲਸ ਮੁਤਾਬਕ ਸ਼ਾਮ 4.50 'ਤੇ ਇਹ ਦੁਰਘਟਨਾ ਵਾਪਰੀ। ਕਿਹਾ ਜਾ ਰਿਹਾ ਹੈ ਕਿ ਇਕ ਗੱਡੀ 'ਚ ਦੂਜੀ ਗੱਡੀ ਵੱਜੀ ਤੇ ਅੱਗੋਂ ਇਹ ਕਈ ਹੋਰ ਵਾਹਨਾਂ ਨਾਲ ਟਕਰਾਈਆਂ।
ਹਾਦਸਾ ਇੰਨਾ ਭਿਆਨਕ ਸੀ ਕਿ ਇਸ ਕਾਰਨ ਇਕ ਡਰਾਈਵਰ ਦੀ ਥਾਂ 'ਤੇ ਹੀ ਮੌਤ ਹੋ ਗਈ। ਉਸ ਦੀ ਉਮਰ ਸਿਰਫ 37 ਸਾਲ ਹੀ ਸੀ। ਮ੍ਰਿਤਕ ਦੀ ਪਛਾਣ ਥਾਮਸ ਅਰਨਸਟ ਜੋਸਫ ਮੈਸਨ ਦੇ ਨਾਂ ਤੋਂ ਹੋਈ ਹੈ, ਜੋ ਓਰੇਂਜਵਿਲਾ ਦਾ ਰਹਿਣ ਵਾਲਾ ਸੀ। ਪੁਲਸ ਨੇ ਕਿਹਾ ਕਿ ਬਾਕੀ 7 ਵਿਅਕਤੀਆਂ ਬਾਰੇ ਜਾਣਕਾਰੀ ਪਤਾ ਲਗਾਈ ਜਾ ਰਹੀ ਹੈ। ਇਸ ਮਗਰੋਂ ਸੜਕ ਨੂੰ ਬੰਦ ਕਰ ਦਿੱਤਾ ਗਿਆ ਤੇ ਪੁਲਸ ਜਾਂਚ 'ਚ ਜੁਟ ਗਈ। ਮੋਟਰਸਾਈਕਲ ਸਵਾਰਾਂ ਨੂੰ ਵੀ ਹੋਰ ਰਸਤਿਓਂ ਜਾਣ ਦੀ ਸਲਾਹ ਦਿੱਤੀ ਗਈ। ਪੁਲਸ ਨੇ ਕਿਹਾ ਕਿ ਉਹ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ
3ਡੀ ਬੋਨ ਟਿਸ਼ੂ ਬਣਾਉਣ ਵਿਚ ਮਿਲੀ ਸਫਲਤਾ, ਇਲਾਜ 'ਚ ਹੋਵੇਗੀ ਆਸਾਨੀ
NEXT STORY