ਇਟਰਨੈਸ਼ਨਲ ਡੈਸਕ- ਜੌੜੇ ਬੱਚਿਆਂ ਨੂੰ ਜਨਮ ਦੇਣਾ ਕੁਝ ਹੱਦ ਤੱਕ ਆਮ ਗੱਲ ਹੈ, ਪਰ ਇੱਕੋ ਸਮੇਂ ਇੱਕੋ ਜਿਹੇ ਤਿੰਨ ਬੱਚਿਆਂ ਦਾ ਜਨਮ ਇੱਕ ਬਹੁਤ ਹੀ ਅਸਾਧਾਰਨ ਘਟਨਾ ਹੈ। ਹਾਲ ਹੀ ਵਿੱਚ ਇੱਕ ਔਰਤ ਨੇ ਇੱਕੋ ਜਿਹੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਪਰ ਸਮੇਂ ਤੋਂ ਪਹਿਲਾਂ ਜਣੇਪੇ ਤੋਂ ਬਾਅਦ ਉਸ ਦੇ ਤਿੰਨੋਂ ਬੱਚਿਆਂ ਨੂੰ 6 ਹਫ਼ਤਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣਾ ਪਿਆ। ਹਾਲਾਂਕਿ ਹੁਣ ਉਹ ਬਿਲਕੁਲ ਤੰਦਰੁਸਤ ਹਨ ਅਤੇ ਆਪਣੇ ਮਾਤਾ-ਪਿਤਾ ਨਾਲ ਘਰ ਆ ਗਏ ਹਨ।


ਮੈਟਰੋ ਯੂਕੇ ਅਨੁਸਾਰ ਜੌੜੇ ਬੱਚੇ ਹੋਣ ਦੀ ਸੰਭਾਵਨਾ 250 ਮਾਮਲਿਆ ਵਿੱਚੋਂ ਇੱਕ ਵਿਚ ਹੁੰਦੀ ਹੈ, ਪਰ ਟ੍ਰਿਪਲੇਟਸ ਮਤਲਬ ਤਿੰਨੇ ਇਕੋ ਜਿਹੇ ਬੱਚਿਆਂ ਵਿਚ ਇਹੀ ਸੰਭਾਵਨਾ 20 ਕਰੋੜ ਕੇਸਾਂ ਵਿਚੋਂ ਕਿਸੇ ਇਕ ਵਿਚ ਹੁੰਦੀ ਹੈ। ਬ੍ਰਿਟੇਨ ਦੀ ਰਹਿਣ ਵਾਲੀ 27 ਸਾਲਾ ਜੈਨੀ ਕੈਸਪਰ ਨੇ 31 ਮਾਰਚ ਨੂੰ ਤਿੰਨ ਬੱਚੀਆਂ ਨੂੰ ਜਨਮ ਦਿੱਤਾ। ਉਹ ਤਿੰਨੇ ਦਿੱਖ ਵਿਚ ਇੱਕੋ ਜਿਹੀਆਂ ਹਨ।


ਤਿੰਨਾਂ ਦੇ ਜਨਮ ਬਾਰੇ ਜਾਣ ਕੇ ਜੈਨੀ ਅਤੇ ਉਸ ਦਾ 26 ਸਾਲਾ ਪਤੀ ਜੇਮਸ ਕੈਸਪਰ ਹੈਰਾਨ ਰਹਿ ਗਏ। ਖੁਦ ਡਾਕਟਰ ਵੀ ਹੈਰਾਨ ਸਨ ਕਿਉਂਕਿ ਅਜਿਹਾ ਮਾਮਲਾ ਉਨ੍ਹਾਂ ਸਾਹਮਣੇ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ ਸੀ। ਜੈਨੀ ਦੀ ਸਮੇਂ ਤੋਂ ਪਹਿਲਾਂ ਡਿਲੀਵਰੀ ਹੋਈ ਸੀ। ਬੱਚੀਆਂ ਦਾ ਵਜ਼ਨ ਇਕ ਤੋਂ ਡੇਢ ਕਿੱਲੋ ਤੱਕ ਸੀ। ਉਹਨਾਂ ਨੂੰ 6 ਹਫ਼ਤਿਆਂ ਲਈ ਸਪੈਸ਼ਲ ਕੇਅਰ ਬੇਬੀ ਯੂਨਿਟ (SCBU) ਵਿੱਚ ਰੱਖਿਆ ਗਿਆ ਸੀ। ਹਾਲ ਹੀ 'ਚ ਜੈਨੀ ਅਤੇ ਜੇਮਸ ਉਹਨਾਂ ਨੂੰ ਹਸਪਤਾਲ ਤੋਂ ਘਰ ਲੈ ਕੇ ਆਏ ਹਨ।

ਇਸ ਜੋੜੇ ਨੇ ਆਪਣੀਆਂ ਧੀਆਂ ਦੇ ਨਾਂ ਹਾਰਪਰ, ਮਾਰਵੇਲਾ ਅਤੇ ਈਵਲਿਨ ਰੱਖੇ ਹਨ। ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ, ਜਿਨ੍ਹਾਂ ਦਾ ਨਾਂ ਡੈਨਿਕਾ ਅਤੇ ਗੈਬਰੀਏਲਾ ਹੈ। ਦੋਵੇਂ ਆਪਣੀਆਂ ਤਿੰਨ ਭੈਣਾਂ ਨੂੰ ਮਿਲ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ। ਜੈਨੀ ਅਤੇ ਜੇਮਸ ਦੀਆਂ ਟ੍ਰਿਪਲੈਟਸ ਬੱਚੀਆਂ ਦੀ ਚਰਚਾ ਆਲੇ-ਦੁਆਲੇ ਅਤੇ ਪੂਰੇ ਸ਼ਹਿਰ ਵਿਚ ਹੈ। ਕੁਝ ਲੋਕ ਉਹਨਾਂ ਨੂੰ ਦੇਖਣ ਵੀ ਆ ਰਹੇ ਹਨ।


ਪੜ੍ਹੋ ਇਹ ਅਹਿਮ ਖ਼ਬਰ-ਹੌਂਸਲੇ ਨੂੰ ਸਲਾਮ, ਨੇਪਾਲ ਦੇ ਕਾਮੀ ਰੀਟਾ ਸ਼ੇਰਪਾ ਨੇ ਰਿਕਾਰਡ 27ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ
ਉਸ ਦਿਨ ਨੂੰ ਯਾਦ ਕਰਦੇ ਹੋਏ, ਜੈਨੀ ਅਤੇ ਜੇਮਸ ਕਹਿੰਦੇ ਹਨ- 'ਜਦੋਂ ਸਾਨੂੰ ਹਸਪਤਾਲ ਵਿਚ ਦੱਸਿਆ ਗਿਆ ਕਿ ਤਿੰਨ ਬੱਚੀਆਂ ਪੈਦਾ ਹੋਈਆਂ ਹਨ, ਤਾਂ ਅਸੀਂ ਹੈਰਾਨ ਰਹਿ ਗਏ ਸੀ। ਸ਼ੁਰੂ ਵਿੱਚ ਗਰਭ ਅਵਸਥਾ ਦੀ ਜਾਂਚ ਦੌਰਾਨ ਜੌੜੇ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ, ਪਰ ਬਾਅਦ ਵਿੱਚ ਤਿੰਨ ਬੱਚੀਆਂ ਪੈਦਾ ਹੋਈਆਂ ਤੇ ਉਹ ਵੀ ਇੱਕੋ ਜਿਹੀਆਂ। ਜਨਮ ਤੋਂ ਬਾਅਦ ਜੋੜਾ ਬੱਚੀਆਂ ਨੂੰ ਦੇਖ ਕੇ ਭਾਵੁਕ ਹੋ ਗਿਆ। ਉਹਨਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਿਓ-ਪੁੱਤ ਦੀ ਮੌਤ, ਵਾਪਰੇਗਾ ਅਜਿਹਾ ਭਾਣਾ ਕਿਸੇ ਸੋਚਿਆ ਨਾ ਸੀ
NEXT STORY