ਨਵੀਂ ਦਿੱਲੀ : ਭਗੌੜਾ ਨੀਰਵ ਮੋਦੀ ਕਰੀਬ 14,000 ਕਰੋੜ ਦੀ ਧੋਖਾਧੜੀ ਕਰਕੇ ਵਿਦੇਸ਼ ਭੱਜ ਗਿਆ ਸੀ। ਪਰ ਹੁਣ ਉਹ ਪਾਈ-ਪਾਈ ਨੂੰ ਤਰਸ ਗਿਆ ਹੈ। ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ 13,540 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਸਮੇਂ ਉਹ ਯੂਕੇ ਦੀ ਜੇਲ੍ਹ ਵਿੱਚ ਹੈ। ਜੇਲ੍ਹ ਵਿੱਚ ਵੀ ਉਹ ਕਰਜ਼ਾ ਚੁੱਕ ਕੇ ਆਪਣੇ ਖਰਚੇ ਚਲਾ ਰਿਹਾ ਹੈ।
ਇਹ ਵੀ ਪੜ੍ਹੋ : Sahara Group ਦੇ ਨਿਵੇਸ਼ਕਾਂ ਲਈ ਰਾਹਤ ਭਰੀ ਖ਼ਬਰ, ਬੱਝੀ ਪੈਸਾ ਮਿਲਣ ਦੀ ਉਮੀਦ
ਫਿਲਹਾਲ ਉਹ ਬ੍ਰਿਟੇਨ ਦੀ ਜੇਲ 'ਚ ਬੰਦ ਹੈ। ਜੇਲ੍ਹ ਵਿੱਚ ਵੀ ਉਹ ਕਰਜ਼ਾ ਚੁੱਕ ਕੇ ਆਪਣੇ ਖਰਚੇ ਚਲਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੀਰਵ ਨੂੰ 150,247 ਪੌਂਡ (ਕਰੀਬ 1.47 ਕਰੋੜ ਰੁਪਏ) ਦਾ ਜੁਰਮਾਨਾ ਭਰਨ ਲਈ ਪੈਸੇ ਉਧਾਰ ਲੈਣੇ ਪਏ। ਕਰੋੜਾਂ ਰੁਪਏ ਦੇ ਘਪਲੇਬਾਜ਼ ਨੀਰਵ ਮੋਦੀ ਦੇ ਅਜਿਹੇ ਬੁਰੇ ਦਿਨ ਚੱਲ ਰਹੇ ਹਨ ਕਿ ਉਸ ਦੇ ਇਕ ਖਾਤੇ 'ਚ ਸਿਰਫ 236 ਰੁਪਏ ਹੀ ਬਚੇ ਹਨ। ਨੀਰਵ ਮੋਦੀ ਦੇ ਫਾਇਰਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (FIDPL) ਦੇ ਬੈਂਕ ਖਾਤੇ ਵਿੱਚ ਕਥਿਤ ਤੌਰ 'ਤੇ ਸਿਰਫ 236 ਰੁਪਏ ਬਚੇ ਹਨ।
ਕੋਟਕ ਮਹਿੰਦਰਾ ਬੈਂਕ ਨੇ ਇਸ ਖਾਤੇ ਤੋਂ 2.46 ਕਰੋੜ ਰੁਪਏ ਦੀ ਰਕਮ ਬਕਾਇਆ ਆਮਦਨ ਟੈਕਸ ਵਜੋਂ SBI ਨੂੰ ਟ੍ਰਾਂਸਫਰ ਕੀਤੀ ਹੈ। ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਮਹਾਰਾਸ਼ਟਰ ਨੂੰ ਕੁੱਲ ਬਕਾਏ ਦਾ ਇੱਕ ਹਿੱਸਾ ਵੀ ਅਦਾ ਕੀਤਾ ਹੈ। ਇਨ੍ਹਾਂ ਅਦਾਇਗੀਆਂ ਤੋਂ ਬਾਅਦ ਕੰਪਨੀ ਦੇ ਖਾਤੇ ਵਿੱਚ ਸਿਰਫ਼ 236 ਰੁਪਏ ਹੀ ਬਚੇ ਹਨ।
ਲਿਕਵੀਡੇਟਰ ਕੀਤੀ ਪੈਸੇ ਜਾਰੀ ਕਰਨ ਦੀ ਮੰਗ
ਹੁਣ FIDPL ਲਈ ਨਿਯੁਕਤ ਲਿਕਵੀਡੇਟਰ ਨੇ ਇਕ ਵਾਰ ਫਿਰ ਵਿਸ਼ੇਸ਼ ਅਦਾਲਤ ਤੋਂ ਪੈਸੇ ਦੀ ਰਿਹਾਈ ਦੀ ਮੰਗ ਕੀਤੀ ਹੈ। ਅਗਸਤ 2021 ਵਿੱਚ, ਭਗੌੜੇ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਕਾਰਵਾਈ ਕਰਦਿਆਂ, ਅਦਾਲਤ ਨੇ ਦਾਅਵੇਦਾਰ ਪੰਜਾਬ ਨੈਸ਼ਨਲ ਬੈਂਕ ਨੂੰ ਨਿਯੁਕਤ ਲਿਕਵੀਡੇਟਰ ਰਾਹੀਂ FIDPL ਨੂੰ ਪੈਸਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ
ਬੈਂਕਾਂ ਨੇ ਨਹੀਂ ਮੰਨਿਆ ਅਦਾਲਤ ਦਾ ਆਦੇਸ਼
ਲਿਕਵੀਡੇਟਰ ਦੀ ਪਟੀਸ਼ਨ ਦੇ ਜਵਾਬ ਵਿਚ ਵਿਸ਼ੇਸ਼ ਅਦਾਲਤ ਨੇ ਬੀਤੇ ਹਫ਼ਤੇ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਮਹਾਰਾਸ਼ਟਰ ਨੂੰ ਤਿੰਨ ਮਹੀਨਿਆਂ ਅੰਦਰ ਪੁਰਾਣੇ ਆਦੇਸ਼ ਦਾ ਪਾਲਣ ਕਰਨ ਲਿਕਵੀਡੇਟਰ ਦੇ ਖ਼ਾਤੇ ਵਿਚ ਪੈਸਾ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਇਹ ਸਪੱਸ਼ਟ ਹੈ ਕਿ ਯੂਨਿਅਨ ਬੈਂਕ ਅਤੇ ਬੈਂਕ ਆਫ਼ ਮਹਾਰਾਸ਼ਟਰ ਨੇ ਆਪਣੀ ਮਨਮਰਜ਼ੀ ਕੀਤੀ ਅਤੇ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਅਦਾਲਤ ਨੇ ਕਿਹਾ , 'ਈਡੀ ਨੇ ਵੀ ਇਸ ਅਰਜ਼ੀ ਨੂੰ ਆਗਿਆ ਦੇਣ ਦੀ ਬੇਨਤੀ ਕੀਤੀ ਹੈ।
ਅਸਲ ਵਿਚ ਇਹ ਆਦੇਸ਼ ਸਾਰੇ ਬਚਾਅ ਪੱਖ 'ਤੇ ਪਾਬੰਦ ਸੀ। ਇਸ ਲਈ, ਉੱਤਰਦਾਤਾ ਨੂੰ ਨਿਰਦੇਸ਼ ਜਾਰੀ ਕਰਨ ਲਈ ਇਹ ਅਰਜ਼ੀ ਦਾਇਰ ਕਰਨ ਦੀ ਕੋਈ ਲੋੜ ਨਹੀਂ ਸੀ। ਕੋਰਟ ਨੇ ਕੋਟਕ ਮਹਿੰਦਰਾ ਬੈਂਕ ਨੂੰ ਨਿਰਦੇਸ਼ ਜਾਰੀ ਨਹੀਂ ਕੀਤੇ।
ਲਿਕਵੀਡੇਟਰ ਦੇ ਖ਼ਾਤੇ ਵਿਚ ਪਾਏ ਸਿਰਫ਼ 17 ਕਰੋੜ
ਲਿਕਵੀਡੇਟਰ ਨੇ ਕਿਹਾ ਕਿ ਉਸਨੇ ਯੂਨੀਅਨ ਬੈਂਕ ਆਫ਼ ਇੰਡੀਆਂ ਨੂੰ ਕੰਪਨੀ ਦੇ ਖ਼ਾਤੇ ਵਿਚ ਪਈ ਰਾਸ਼ੀ ਨੂੰ ਟਰਾਂਸਫਰ ਕਰਨ ਲਈ ਸੂਚਿਤ ਕੀਤਾ ਸੀ। ਦੋਸ਼ ਹੈ ਕਿ ਬੈਂਕ ਨੇ ਈਮੇਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਬੈਂਕ ਨੇ ਲਿਕਵੀਡੇਟਰ ਦੇ ਖ਼ਾਤੇ ਵਿਚ ਸਿਰਫ਼ 17 ਕਰੋੜ ਰੁਪਏ ਟਰਾਂਸਫਰ ਕੀਤੇ ਪਰ ਬਾਕੀ ਰਾਸ਼ੀ ਟਰਾਂਸਫਰ ਨਹੀਂ ਕੀਤੀ। ਇਹ ਦੋਸ਼ ਲਗਾਇਆ ਗਿਆ ਹੈ ਕਿ ਬਾਕੀ ਰਕਮ ਬੈਂਕ ਦੀ ਵਿਸ਼ੇਸ਼ ਸੁਰੱਖਿਆ ਨਹੀਂ ਸੀ ਅਤੇ ਇਸ ਨੂੰ ਲਿਕਵੀਡੇਟਰ ਨੂੰ ਟਰਾਂਸਫਰ ਕੀਤਾ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਵਧੀ ਮੁਸੀਬਤ, IMF ਨੇ ਕਰਜ਼ੇ ਲਈ ਰੱਖੀਆਂ ਸਖ਼ਤ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਬੈਂਕ ਸੰਕਟ : ਇਕ ਹਫ਼ਤੇ 'ਚ ਬੈਂਕਿੰਗ ਖੇਤਰ ਦੇ ਮਿਊਚੁਅਲ ਫੰਡਾਂ 'ਚ 6 ਫ਼ੀਸਦੀ ਤੱਕ ਗਿਰਾਵਟ
NEXT STORY