ਕੈਲਗਰੀ- ਕੈਨੇਡੀਅਨ ਪੁਲਸ ਨੇ ਮੈਕਸੀਕੋ ਤੋਂ ਮਨੁੱਖੀ ਤਸਕਰੀ ਕਰਨ ਵਾਲ 6 ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੈਕਸੀਕੋ ਤੋਂ ਲਗਭਗ 80 ਵਿਅਕਤੀਆਂ ਦੀ ਤਸਕਰੀ ਕਰਕੇ ਕੈਨੇਡਾ ਲਿਆਂਦਾ ਗਿਆ। ਪੁਲਸ ਮੁਤਾਬਕ ਵਿਦੇਸ਼ੀ ਮੂਲ ਦੇ ਲੋਕ ਯਾਤਰੀਆਂ ਲਡੋਂ ਟੋਰਾਂਟੋ, ਹਮਿਲਟਨ ਅਤੇ ਮਾਂਟਰੀਅਲ ਹਵਾਈ ਅੱਡਿਆਂ 'ਤੇ ਪੁੱਜੇ ਅਤੇ ਇੱਥੋਂ ਏਜੰਸੀਆਂ ਲਈ ਉਨ੍ਹਾਂ ਨੂੰ ਭੇਜਿਆ ਗਿਆ।
ਜਾਂਚ ਵਿਚ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੂੰ ਜੁਲਾਈ ਤੇ ਸਤੰਬਰ 2019 ਵਿਚ ਪੁਲਸ ਨੇ ਲੱਭਿਆ ਤੇ ਇਹ 80 ਵਿਦੇਸ਼ੀ ਲੋਕ ਹਮਿਲਟਨ, ਮਿਲਟਨ ਵਿਚੋਂ ਮਿਲੇ ਤੇ ਇਨ੍ਹਾਂ ਦੇ ਸੌਣ ਵਾਲੇ ਬੈੱਡ ਖਟਮਲ, ਕਾਕਰੇਚ ਤੇ ਹੋਰ ਕੀੜਿਆਂ ਨਾਲ ਭਰੇ ਹੋਏ ਸਨ। ਇਨ੍ਹਾਂ ਵਿਚੋਂ ਕੁਝ ਨੋਰਾ ਸਰਵਿਸਸ, ਤ੍ਰਿਲੀਉਮ ਮੈਨੇਜਮੈਂਟ ਤੇ ਬਰਾਇਨ ਐਂਟਰਪ੍ਰਾਈਜਜ਼ ਏਜੰਸੀ ਲਈ ਕੰਮ ਕਰਨ ਲਈ ਸੱਦੇ ਗਏ ਸਨ।
ਮਾਊਂਟੀਜ਼ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਸ਼ੋਸ਼ਣ ਕਰਨ ਲਈ ਹੀ ਇਸ ਤਰ੍ਹਾਂ ਲਿਆਂਦਾ ਗਿਆ ਤੇ 6 ਦੋਸ਼ੀਆਂ ਨੂੰ 8 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਦੋਸ਼ੀਆਂ ਦੀ ਪਛਾਣ ਕ੍ਰਿਸਟਾਈਨ ਵੈਤੇਈਆ, ਮਾਰੀਓ ਰੋਕਾ ਮੋਰਾਲਜ਼, ਚਿਆਂਗ ਕਿਮ, ਮਿਉਰਲ ਬ੍ਰਾਕੈਮਨੋਟ, ਨੋਰਾ ਰਿਵਰਾ ਫਰੈਂਕੋ, ਮਰੀਅਮ ਵਿਤੇਲਾ ਵਜੋਂ ਕੀਤੀ ਗਈ ਹੈ। ਸਥਾਨਕ ਪੁਲਸ ਤੇ ਬਾਰਡਰ ਪੁਲਸ ਨੇ ਦੱਸਿਆ ਕਿ ਉਹ ਸਾਂਝੇ ਤੌਰ 'ਤੇ ਇਸ ਦੀ ਜਾਂਚ ਕਰ ਰਹੇ ਹਨ।
ਭੂਟਾਨ 'ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ
NEXT STORY