ਟੋਰਾਂਟੋ - ਓਨਟਾਰੀਓ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ 169 ਨਵੇਂ ਮਾਮਲੇ ਸਾਹਮਣੇ ਆਏ, ਜੋ ਜੁਲਾਈ ਦੇ ਅਖੀਰ ਤੋਂ ਹੁਣ ਤੱਕ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦੀ ਜਾਣਕਾਰੀ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ। ਇਹ ਲਗਾਤਾਰ 10ਵਾਂ ਦਿਨ ਹੈ ਜਦੋਂ ਓਨਟਾਰੀਓ ਵਿਚ ਕੋਰੋਨਾ ਵਾਇਰਸ ਦੇ ਤਿੰਨ ਅੰਕਾਂ ਵਿਚ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 20 ਤੇ 26 ਅਗਸਤ ਨੂੰ ਹੀ ਕੋਰੋਨਾ ਮਾਮਲੇ 2 ਅੰਕਾਂ ਵਿਚ ਸਨ।
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਓਨਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਸੂਬੇ ਨੇ 28,600 ਤੋਂ ਵਧੇਰੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਹਨ। ਇਲੀਅਟ ਨੇ ਕਿਹਾ ਕਿ ਸਥਾਨਕ ਤੌਰ 'ਤੇ ਓਨਟਾਰੀਓ ਦੇ 34 ਪਬਲਿਕ ਹੈਲਥ ਯੂਨਿਟਸ ਵਿਚੋਂ 28 ਵਿਚ ਪੰਜ ਜਾਂ ਉਸ ਤੋਂ ਘੱਟ ਮਾਮਲੇ ਰਿਪੋਰਟ ਕੀਤੇ ਗਏ ਹਨ।
ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਵੀਡ-19 ਦੇ 46 ਕੇਸ ਪੀਲ ਖੇਤਰ ਵਿਚ, 19 ਯਾਰਕ ਖੇਤਰ ਵਿਚ ਤੇ 42 ਟੋਰਾਂਟੋ ਵਿਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਉਟਾਵਾ ਵਿਚ ਵੀ 30 ਕੋਵਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਸੂਬੇ ਵਿਚ ਇਸ ਵੇਲੇ ਕੁੱਲ 43,003 ਪੁਸ਼ਟੀ ਕੀਤੇ ਮਾਮਲੇ ਹਨ, ਜਿਨ੍ਹਾਂ ਵਿਚੋਂ 2,811 ਲੋਕਾਂ ਦੀ ਮੌਤ ਹੋਈ ਹੈ ਤੇ 38,847 ਲੋਕ ਸਿਹਤਮੰਦ ਹੋਏ ਹਨ।
ਪਰੂਡ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਿਵਸਥਾ ਵਿਚ ਬਦਲਾਅ ਦੀ ਕੀਤੀ ਮੰਗ
NEXT STORY