ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਪਿਛਲੇ 16 ਹਫਤਿਆਂ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਘੱਟ ਦਰਜ ਕੀਤੇ ਗਏ ਹਨ। ਇਸ ਰਿਪੋਰਟ 'ਤੇ ਮਾਹਰਾਂ ਨੇ ਖੁਸ਼ੀ ਸਾਂਝੀ ਕੀਤੀ ਹੈ ਤੇ ਆਸ ਜਤਾਈ ਹੈ ਕਿ ਜਲਦੀ ਹੀ ਕੈਨੇਡਾ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾ ਸਕਦਾ ਹੈ। ਸਿਹਤ ਮੰਤਰਾਲੇ ਮੁਤਾਬਕ ਇੱਥੇ ਬੁੱਧਵਾਰ ਨੂੰ 102 ਨਵੇਂ ਮਾਮਲੇ ਦਰਜ ਕੀਤੇ ਗਏ, ਇਸ ਦੇ ਨਾਲ ਹੀ ਕੁੱਲ ਪੀੜਤਾਂ ਦੀ ਗਿਣਤੀ 37,052 ਹੋ ਗਈ ਹੈ।
ਮੌਤਾਂ ਦੇ ਮਾਮਲੇ ਵਿਚ ਓਂਟਾਰੀਓ ਲਈ ਰਾਹਤ ਦੀ ਖਬਰ ਹੈ। ਇੱਥੇ 24 ਘੰਟਿਆਂ ਦੌਰਾਨ 9 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 2,732 ਹੈ। ਬਹੁਤ ਸਾਰੇ ਹਸਪਤਾਲਾਂ ਵਿਚੋਂ ਕੋਰੋਨਾ ਪੀੜਤਾਂ ਨੂੰ ਛੁੱਟੀ ਮਿਲ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੋਕਾਂ ਵਿਚੋਂ 96 ਵਿਅਕਤੀਆਂ ਦੀ ਉਮਰ 60 ਸਾਲ ਤੋਂ ਘੱਟ ਹੈ।
ਪੀਲ ਰੀਜਨ ਵਿਚੋਂ 14 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 5 ਯਾਰਕ ਰੀਜਨ, 49 ਟੋਰਾਂਟੋ ਅਤੇ 15 ਵਿੰਡਸਰ ਤੋਂ ਹਨ। ਸੂਬੇ ਵਿਚ ਬਹੁਤ ਸਾਰੇ ਵਪਾਰਕ ਅਦਾਰੇ ਖੋਲ੍ਹ ਦਿੱਤੇ ਗਏ ਹਨ ।
ਪਾਕਿ ਨੇ ਕੁਲਭੂਸ਼ਣ ਜਾਧਵ ਲਈ ਭਾਰਤ ਨੂੰ ਸ਼ਰਤ ਸਮੇਤ ਦਿੱਤੀ ਡਿਪਲੋਮੈਟਿਕ ਪਹੁੰਚ
NEXT STORY