ਟੋਰਾਂਟੋ- ਓਂਟਾਰੀਓ 'ਚ 24 ਘੰਟਿਆਂ ਦੌਰਾਨ 554 ਹੋਰ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਹਨ। ਇਸ ਦੌਰਾਨ 4 ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਬੀਤੇ ਦਿਨ ਨਾਲੋਂ ਪੀੜਤਾਂ ਦੀ ਗਿਣਤੀ ਘੱਟ ਦਰਜ ਕੀਤੀ ਗਈ ਪਰ ਅਜੇ ਵੀ ਓਂਟਾਰੀਓ ਕੋਰੋਨਾ ਦੇ ਖਤਰੇ ਵਿਚ ਹੈ। ਸਭ ਤੋਂ ਵੱਧ ਟੋਰਾਂਟੋ ਸ਼ਹਿਰ ਪ੍ਰਭਾਵਿਤ ਹੋਇਆ ਹੈ।
ਬੀਤੇ ਦਿਨ ਟੋਰਾਂਟੋ ਵਿਚ 251 ਨਵੇਂ ਮਾਮਲੇ ਆਏ ਜਦਕਿ ਓਟਾਵਾ ਵਿਚ 106, ਪੀਲ ਵਿਚ 79 ਅਤੇ ਯਾਰਕ ਖੇਤਰ ਵਿਚ 43 ਮਾਮਲੇ ਸਾਹਮਣੇ ਆਏ ਹਨ।
ਸੋਮਵਾਰ ਨੂੰ ਓਂਟਾਰੀਓ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਰਿਕਾਰਡ ਹੀ ਟੁੱਟ ਗਿਆ। ਜਦ ਸੋਮਵਾਰ ਨੂੰ 700 ਮਾਮਲੇ ਸਾਹਮਣੇ ਆਏ ਤਾਂ ਮਾਹਰਾਂ ਦੀ ਚਿੰਤਾ ਬਹੁਤ ਵੱਧ ਗਈ। ਇਸ ਤੋਂ ਪਹਿਲਾਂ ਐਤਵਾਰ ਨੂੰ 491 ਤੇ ਸ਼ਨੀਵਾਰ ਨੂੰ 435 ਮਾਮਲੇ ਸਾਹਮਣੇ ਆਏ ਸਨ। ਸੂਬੇ ਵਿਚ ਮੰਗਲਵਾਰ ਨੂੰ 38,400 ਲੋਕਾਂ ਦੇ ਕੋਰੋਨਾ ਟੈਸਟ ਹੋਏ ਤੇ ਇਸ ਵਿਚੋਂ 554 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ।
ਓਂਟਾਰੀਓ ਦੇ ਮੁੱਖ ਮੰਤਰੀ ਨੇ ਕੋਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਹਸਪਤਾਲਾਂ ਵਿਚ ਮੈਡੀਕਲ ਸਟਾਫ ਦੀ ਹੋਰ ਭਰਤੀ ਕਰਨ ਦਾ ਐਲਾਨ ਕੀਤਾ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਸਿਹਤ ਸਬੰਧੀ ਜਾਰੀ ਕੀਤੀ ਨਵੇਂ ਪਲਾਨਾਂ ਦੀ ਸੂਚੀ
NEXT STORY