ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਟਰੰਪ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ’ਤੇ ਅਮਲ ਕੀਤਾ ਜਾ ਰਿਹਾ ਹੈ। ਟਰੰਪ ਵਲੋਂ ਮੈਕਸੀਕੋ ਦੀਵਾਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਗ੍ਰਹਿ ਸੁਰੱਖਿਆ ਵਿਭਾਗ ‘ਆਪ੍ਰੇਸ਼ਨ ਜੈਨਸ’ ਤਹਿਤ ਗਲਤ ਜਾਣਕਾਰੀ ਦੇਣ ਵਾਲੇ ਲੋਕਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਆਪ੍ਰੇਸ਼ਨ ਤਹਿਤ ਇਕ ਭਾਰਤੀ ’ਤੇ ਕਾਰਵਾਈ ਹੋ ਚੁੱਕੀ ਹੈ ਅਤੇ ਉਸ ਨੂੰ ਡਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ।
ਕੀ ਹੈ ‘ਆਪ੍ਰੇਸ਼ਨ ਜੈਨਸ’
ਆਪ੍ਰੇਸ਼ਨ ਜੈਨਸ ਉਨ੍ਹਾਂ ਪ੍ਰਵਾਸੀਆਂ ’ਤੇ ਸ਼ਿਕੰਜਾ ਕੱਸਣ ਦੀ ਇਕ ਪਹਿਲ ਹੈ, ਜਿਨ੍ਹਾਂ ਕੋਲ ਉਚਿਤ ਦਸਤਾਵੇਜ਼ (ਜਾਂ ਨਕਲੀ ਦਸਤਾਵੇਜ਼) ਨਹੀਂ ਹਨ ਅਤੇ ਉਹ ਅਮਰੀਕਾ ਵਿਚ ਦਾਖਲ ਹੋ ਗਏ ਹੋਣ। ਹੋਮਲੈਂਡ ਸਕਿਓਰਿਟੀ ਦੀ ਪਹਿਲ, ਆਪ੍ਰੇਸ਼ਨ ਜੈਨਸ ਦੇ ਇਕ ਵਿਭਾਗ ਨੇ 3,15,000 ਮਾਮਲਿਆਂ ਦੀ ਪਛਾਣ ਕੀਤੀ ਹੈ, ਜਿਥੇ ਕੇਂਦਰੀ ਫਿੰਗਰਪ੍ਰਿੰਟ ਰਿਪਾਜ਼ਿਟਰੀ ਤੋਂ ਕੁਝ ਫਿੰਗਰਪ੍ਰਿੰਟ ਡਾਟਾ ਗੁੰਮ ਸੀ। ਉਨ੍ਹਾਂ ਮਾਮਲਿਆਂ ਵਿਚ ਕੁਝ ਨੇ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਵਿਚ ਅਪਰਾਧਕ ਰਿਕਾਰਡ ਅਤੇ ਹੋਰ ਪਿਛੋਕੜ ਦੀ ਜਾਂਚ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਇਨ੍ਹਾਂ ਮਾਮਲਿਆਂ ਵਿਚ ਦੋ ਵਿਭਾਗਾਂ ਵਿਚਾਲੇ ਚਲ ਰਹੇ ਸਹਿਯੋਗ ਦਾ ਨਤੀਜਾ ਹੈ, ਜੋ ਉਨ੍ਹਾਂ ਲੋਕਾਂ ਖਿਲਾਫ ਜਾਂਚ ਅਤੇ ਧੋਖਾਧੜੀ ਦੀ ਕਾਰਵਾਈ ਤਹਿਤ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਨਾਗਰਿਕਤਾ ਗਲਤ ਤਰੀਕੇ ਨਾਲ ਹਾਸਲ ਕੀਤੀ ਹੈ। ਯੂ. ਐਸ. ਆਫਿਸ ਆਫ ਪਬਲਿਕ ਅਫੇਅਰਸ ਵਲੋਂ ਰਿਲੀਜ਼ ਅਨੁਸਾਰ ਯੂ.ਐਸ.ਸੀ.ਆਈ.ਐਸ. ਨੇ ਆਪ੍ਰੇਸ਼ਨ ਜੈਨਸ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਇਕ ਟੀਮ ਗਠਿਤ ਕੀਤੀ ਅਤੇ ਏਜੰਸੀ ਨੇ ਇਸਤਗਾਸਾ ਪੱਖ ਲਈ ਹੋਰ 1600 ਸਬੰਧੀ ਜਾਣਕਾਰੀ ਦੇਣ ਦਾ ਇਰਾਦਾ ਦੱਸਿਆ ਹੈ।
ਆਪ੍ਰੇਸ਼ਨ ਜੈਨਸ ਤਹਿਤ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਨੇ ਲਗਭਗ 148,000 ਪੁਰਾਣੇ ਫਿੰਗਰਪ੍ਰਿੰਟ ਦੀ ਪਛਾਣ ਕੀਤੀ ਹੈ। ਜਿਨ੍ਹਾਂ ਨੂੰ ਅੰਤਿਮ ਨਿਵਾਸ ਦੇ ਹੁਕਮ ਦੇ ਨਾਲ ਏਲੀਅਨਸ ਦਾ ਡਿਜੀਟਲ ਨਹੀਂ ਕੀਤੀ ਗਈ ਹੈ ਜਾਂ ਜੋ ਅਪਰਾਧਕ ਜਾਂ ਭਗੌੜੇ ਹਨ। ਐਫ.ਬੀ.ਆਈ. ਰਿਪਾਜ਼ਿਟਰੀ ਵਿਚ ਰਿਕਾਰਡ ਵੀ ਗਾਇਬ ਹੈ ਕਿਉਂਕਿ ਪਹਿਲਾਂ ਅਮਰੀਕਾ ਹੋਮਲੈਂਡ ਸਕਿਓਰਿਟੀ ਦੀ ਇਕ ਰਿਪੋਰਟ ਮੁਤਾਬਕ ਐਫ.ਬੀ.ਆਈ. ਨੂੰ ਇਮੀਗ੍ਰੇਸ਼ਨ ਮੁਕਾਬਲਿਆਂ ਵਿਚ ਕੀਤੇ ਗਏ ਸਾਰੇ ਰਿਕਾਰਡ ਨਹੀਂ ਭੇਜੇ ਸਨ। ਤੁਹਾਨੂੰ ਦੱਸ ਦਈਏ ਕਿ ਆਪ੍ਰੇਸ਼ਨ ਜੈਨਸ ਗੈਰ-ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਕੱਢਣ ਦੀ ਕੋਈ ਮੁਹਿੰਮ ਨਹੀਂ ਹੈ, ਸਗੋਂ ਇਹ ਸਿਰਫ ਇਕ ਪਹਿਲ ਹੈ, ਜੋ ਉਨ੍ਹਾਂ ਲੋਕਾਂ ਦੇ ਨਾਂ ਨਸ਼ਰ ਕਰਦਾ ਹੈ, ਜੋ ਦੇਸ਼ ਵਿਚ ਦਾਖਲ ਲਈ ਗਲਤ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।
ਆਪ੍ਰੇਸ਼ਨ ਜੈਨਸ ਤਹਿਤ ਪੰਜਾਬੀ ਦੀ ਹੋ ਚੁੱਕੀ ਹੈ ਨਾਗਰਿਕਤਾ ਰੱਦ
ਅਮਰੀਕਾ ਨੇ ਇਕ ਪੰਜਾਬੀ ਵਿਅਕਤੀ ਦੀ ਨਾਗਰਕਿਤਾ ਰੱਦ ਕਰ ਦਿੱਤੀ ਜਿਸ ਨੇ ਅਧਿਕਾਰੀਆਂ ਨਾਲ ਧੋਖਾਧੜੀ ਕੀਤੀ ਸੀ। ਨਿਊ ਜਰਸੀ ਦੇ ਫੈਡਰਲ ਜੱਜ ਨੇ ਬਲਜਿੰਦਰ ਸਿੰਘ ਨੂੰ ਗਰੀਨ ਕਾਰਡ ਸਟੇਟਸ ’ਚ ਪਾ ਦਿੱਤਾ। ਉਸ ਖਿਲਾਫ ਸਰਕਾਰ ਵਲੋਂ ਪਿਛਲੇ ਸਾਲ ਸਤੰਬਰ ’ਚ ਕੇਸ ਦਰਜ ਹੋਇਆ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ 43 ਸਾਲ ਦੇ ਬਲਜਿੰਦਰ ਸਿੰਘ ਉਰਫ਼ ਦਵਿੰਦਰ ਸਿੰਘ ਨੂੰ ਧੋਖਾਧੜੀ ਦੇ ਦੋਸ਼ ਕਾਰਨ ਆਪਣੀ ਨਾਗਰਿਕਤਾ ਗਵਾਉਣੀ ਪਈ। 25 ਸਤੰਬਰ 1991 ਨੂੰ ਬਲਜਿੰਦਰ ਸਿੰਘ ਭਾਰਤ ਤੋਂ ਅਮਰੀਕਾ ਦੇ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਾ ਸੀ, ਉਸ ਸਮੇਂ ਉਸ ਕੋਲ ਯਾਤਰਾ ਅਤੇ ਪਛਾਣ ਸਬੰਧੀ ਕੋਈ ਦਸਤਾਵੇਜ਼ ਨਹੀਂ ਸਨ। ਉਸ ਨੇ ਅਮਰੀਕਾ ’ਚ ਆਪਣਾ ਨਾਂਅ ਵੀ ਨਕਲੀ ਦੱਸਿਆ ਸੀ।2004 ’ਚ ਨਾਗਰਿਕਤਾ ਪ੍ਰਮਾਣ ਪੱਤਰ ਲਈ ਅਪਲਾਈ ਕਰਦੇ ਸਮੇਂ ਉਹ ਆਪ ਨੂੰ ਸਹੀ ਨਹੀਂ ਦੱਸ ਸਕਿਆ ਤੇ ਇਸ ਤੋਂ ਬਾਅਦ ਉਸ ਨੂੰ ਬਾਈਕਾਟ ਦੀ ਪ੍ਰਕਿਰਿਆ ’ਚ ਪਾ ਦਿੱਤਾ ਗਿਆ। ਇਸ ਤੋਂ ਬਾਅਦ ਉਸ ’ਤੇ ਦੇਸ਼ ’ਚੋਂ ਕੱਢਣ ਦੀ ਕਾਰਵਾਈ ਸ਼ੁਰੂ ਹੋਈ।ਬਲਜਿੰਦਰ ਇਮੀਗ੍ਰੇਸ਼ਨ ਅਦਾਲਤ ’ਚ ਸੁਣਵਾਈ ਦੌਰਾਨ ਵੀ ਪੇਸ਼ ਨਹੀਂ ਹੋਇਆ। ਇਸ ’ਤੇ 7 ਜਨਵਰੀ 1992 ਨੂੰ ਉਸ ਨੂੰ ਵਾਪਸ ਭੇਜਣ ਦਾ ਆਦੇਸ਼ ਦੇ ਦਿੱਤਾ ਗਿਆ। ਇਸ ਦੇ ਬਾਵਜੂਦ ਉਹ ਕਾਰਵਾਈ ਤੋਂ ਬਚਦੇ ਰਹੇ ਤੇ ਅਮਰੀਕਾ ਹੀ ਰਹੇ।6 ਫਰਵਰੀ 1992 ਨੂੰ ਉਸ ਨੇ ਬਲਜਿੰਦਰ ਸਿੰਘ ਦੇ ਨਾਂਅ ’ਤੇ ਪਨਾਹ ਲਈ ਅਰਜ਼ੀ ਦਾਇਰ ਕੀਤੀ।ਉਸ ਨੇ ਆਪਣੇ-ਆਪ ਨੂੰ ਭਾਰਤੀ ਦੱਸਿਆ, ਜੋ ਬਿਨਾਂ ਜਾਂਚ ਅਮਰੀਕਾ ਦਾਖ਼ਲ ਹੋਇਆ।ਬਲਜਿੰਦਰ ਨੇ 2006 ’ਚ ਅਮਰੀਕੀ ਔਰਤ ਨਾਲ ਵਿਆਹ ਰਚਾਇਆ ਅਤੇ ਉਸ ਅਰਜ਼ੀ ਦੀ ਪੈਰਵੀ ਛੱਡ ਦਿੱਤੀ।ਉਸ ਤੋਂ ਬਾਅਦ ਉਸ ਨੂੰ ਉਥੋਂ ਦੇ ਨਿਯਮਾਂ ਅਨੁਸਾਰ ਆਪਣੇ ਆਪ (ਨੈਚੂਰਲਾਈਜ਼ਡ ਸਿਟੀਜ਼ਨਸ਼ਿਪ) ਨਾਗਰਿਕਤਾ ਹਾਸਲ ਹੋ ਗਈ।
ਇਕ ਹੋਰ ਭਾਰਤੀ ਵਿਅਕਤੀ ਹੋਇਆ ਸ਼ਿਕਾਰ
ਭਾਰਤੀ ਮੂਲ ਦੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਨਾਗਰਿਕ ਅਤੇ ਉੱਘੇ ਪ੍ਰਵਾਸੀ ਅਧਿਕਾਰ ਕਾਰਜਕਰਤਾ ਰਵੀ ਰਗਬੀਰ ਨੂੰ ਅਮਰੀਕਾ ਦੇ ਇਮੀਗਰੇਸ਼ਨ ਅਤੇ ਕਸਟਮ ਵਿਭਾਗ (ਆਈ. ਸੀ. ਈ.) ਨੇ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤੇ ਜਾਣ ਦੇ ਆਦੇਸ਼ ਦੇ ਦਿੱਤੇ। ਰਗਬੀਰ ਟੂਰਿਸਟ ਵੀਜ਼ਾ 'ਤੇ ਸਾਲ 1991 ਵਿਚ ਤ੍ਰਿਨਿਦਾਦ ਅਤੇ ਟੋਬੈਗੋ ਤੋਂ ਅਮਰੀਕਾ ਆਏ ਸਨ। ਉਹ ਸਾਲ 1994 ਵਿਚ ਕਾਨੂੰਨੀ ਤੌਰ ’ਤੇ ਇਕ ਸਥਾਈ ਨਿਵਾਸੀ ਬਣੇ। ਉਨ੍ਹਾਂ ਨੂੰ ਸਾਲ 2006 ਵਿਚ ਵੀ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਗਈ ਸੀ ਅਤੇ ਫਰਵਰੀ 2008 ਵਿਚ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਨੇ 22 ਮਹੀਨੇ ਇਮੀਗਰੇਸ਼ਨ ਹਿਰਾਸਤ ਵਿਚ ਗੁਜਾਰੇ। ਆਈ. ਸੀ. ਈ. ਦੇ ਇਕ ਬੁਲਾਰੇ ਨੇ ਦੱਸਿਆ ਕਿ ਰਗਬੀਰ 'ਤੇ ਇਮੀਗਰੇਸ਼ਨ ਉਲੰਘਣਾ ਦੇ ਇਲਾਵਾ ਧੋਖਾਧੜੀ ਦਾ ਦੋਸ਼ ਹੈ, ਜਿਸ ਨੂੰ ਇਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਨੇ ਜਲਵਾਯੂ ਪਰਿਵਰਤਨ 'ਤੇ ਭਾਰਤ ਦੀ ਕੀਤੀ ਤਰੀਫ
NEXT STORY