ਇਸਲਾਮਾਬਾਦ- ਪਾਕਿਸਤਾਨ 'ਚ 11 ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਪੀ.) ਦੀ 30 ਨਵੰਬਰ ਨੂੰ ਮੁਲਤਾਨ 'ਚ ਹੋਣ ਵਾਲੀ ਰੈਲੀ ਇਮਰਾਨ ਸਰਕਾਰ ਤੇ ਵਿਰੋਧੀ ਦਲ ਆਹਮੋ-ਸਾਹਮਣੇ ਹਨ। ਲਗਾਤਾਰ ਵਿਰੋਧੀ ਰੈਲੀਆਂ ਦੀ ਸਫਲਤਾ ਨਾਲ ਇਮਰਾਨ ਖਾਨ ਨੇ ਕਿਹਾ ਕਿ ਕਿਸੇ ਵੀ ਸੂਰਤ 'ਚ 30 ਨਵੰਬਰ ਦੀ ਰੈਲੀ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਵਿਰੋਧੀ ਦਲ ਵੀ ਅੜ ਗਏ ਹਨ। ਵਿਰੋਧੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਉਹ ਆਪਣੀ ਦਾਦੀ ਦੇ ਹਾਲ ਹੀ 'ਚ ਦਿਹਾਂਤ ਤੋਂ ਬਾਅਦ ਮੁਲਤਾਨ ਰੈਲੀ 'ਚ ਹਿੱਸਾ ਲਵੇਗੀ ਪਰ ਰੈਲੀ ਤੋਂ ਪਹਿਲਾਂ ਹੀ ਮੁਲਤਾਨ 'ਚ ਵਿਰੋਧੀ ਵਰਕਰਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ।
ਪੀ. ਪੀ. ਪੀ. ਨੇਤਾ ਬਿਲਾਵਤ ਭੁੱਟੋ ਜਰਦਾਰੀ ਨੇ ਕਿਹਾ ਹੈ ਕਿ ਰੈਲੀ ਹਰ ਹਾਲ 'ਚ ਹੋਵੇਗੀ। ਸ਼ਨੀਵਾਰ ਨੂੰ ਮੁਲਤਾਨ 'ਚ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ ਜਨਤਕ ਮੀਟਿੰਗ ਕੀਤੀ, ਜਿਸ 'ਚ ਵੱਖ-ਵੱਖ ਵਿਰੋਧੀ ਦਲਾਂ ਦੀ ਵੱਡੀ ਗਿਣਤੀ 'ਚ ਵਰਕਰਾਂ ਨੇ ਇਮਰਾਨ ਖਾਨ ਸਰਕਾਰ ਦੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਹਿੱਸਾ ਲਿਆ। ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ ਸਮੇਤ ਪੀ. ਡੀ. ਐੱਮ. ਘਟਕ ਦਲਾਂ ਦੇ ਨੇਤਾਵਾਂ ਦੀ ਅਗਵਾਈ 'ਚ ਵਰਕਰਾਂ ਨੇ 6 ਸਟੇਡੀਅਮ 'ਚੋਂ ਤਿੰਨ ਦੇ ਤਾਲੇ ਤੋੜ ਕੇ ਪ੍ਰੋਗਰਾਮ ਸਥਾਨ 'ਚ ਪ੍ਰਵੇਸ਼ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜਾ ਗਿਲਾਨੀ ਦੇ ਬੇਟੇ ਸਯਦ ਅਲੀ ਮੂਸਾ ਗਿਲਾਨੀ ਨੇ ਟਵਿੱਟਰ 'ਤੇ ਪ੍ਰੋਗਰਾਮ ਸਥਾਨ 'ਤੇ ਪਾਰਟੀ ਦਾ ਚਿੰਨ੍ਹ ਫੜੇ ਹੋਏ ਇਕ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਟੇਡੀਅਮ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਹੈ। ਸਟੇਜ ਤਿਆਰ ਕੀਤੀ ਜਾ ਰਹੀ ਹੈ। ਮੁਲਤਾਨ ਸਾਰੇ ਮਹਿਮਾਨਾਂ ਦਾ ਸਵਾਗਤ ਕਰੇਗਾ। ਸਾਬਕਾ ਪੀ. ਐੱਮ. ਦੇ ਇਖ ਹੋਰ ਬੇਟੇ ਕਾਸਿਮ ਗਿਲਾਨੀ ਨੇ ਟਵੀਟ ਕੀਤਾ@MediaCellPPP ਤੇ PDM ਦੇ ਵਰਕਰਾਂ ਨੇ ਕਿਲਾ ਕੋਹਣਾ ਕਾਮਿਸ ਬੈਗ ਸਟੇਡੀਅਮ 'ਚ ਇਕ ਸਵਾਗਤ ਕੈਂਪ ਲਗਾਇਆ ਹੈ।
ਥਿੰਕ ਟੈਂਕ ਦਾ ਦਾਅਵਾ- ਚੀਨ ਲਈ ਖਤਰਾ ਸਾਬਿਤ ਹੋਣਗੇ ਬਾਈਡੇਨ, ਚੀਨੀ ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
NEXT STORY