ਸਟਾਕਹੋਮ(ਸਵੀਡਨ)— ਕਈ ਅਧਿਐਨ 'ਚ ਆਰਗੈਨਿਕ ਫੂਡ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਗਿਆ ਹੈ ਪਰ ਹੁਣ ਇਕ ਹੈਰਾਨ ਕਰ ਦੇਣ ਵਾਲੇ ਅਧਿਐਨ 'ਚ ਪਤਾ ਲੱਗਾ ਹੈ ਕਿ ਇਹ ਵਾਤਾਵਰਣ ਲਈ ਬੇਹੱਦ ਨੁਕਸਾਨਦੇਹ ਹੈ। ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਆਰਗੈਨਿਕ ਫੂਡ ਉਗਾਉਣ 'ਚ ਜ਼ਿਆਦਾ ਜ਼ਮੀਨ ਦੀ ਲੋੜ ਪੈਂਦੀ ਹੈ। ਇਸ ਨਾਲ 70 ਫੀਸਦੀ ਤੱਕ ਕਾਰਬਨ ਉਤਸਰਜਨ ਵੱਧ ਜਾਂਦਾ ਹੈ। ਆਰਗੈਨਿਕ ਫੂਡ ਉਤਪਾਦਾਂ 'ਤੇ ਕੀਤਾ ਗਿਆ ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ।
ਸਵੀਡਨ ਦੀ ਚਲਮਰ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਪ੍ਰੰਪਰਿਕ ਰੂਪ ਨਾਲ ਖੇਤੀ ਵਾਲੇ ਖੁਰਾਕ ਪਦਾਰਥਾਂ ਦੀ ਤੁਲਨਾ 'ਚ ਆਰਗੈਨਿਕ ਉਪਜ ਵਾਤਾਵਰਣ ਲਈ ਖਰਾਬ ਹੈ। ਖੇਤੀਬਾੜੀ ਉਤਪਾਦਨ 'ਚ ਰਸਾਇਣਿਕ ਦਵਾਈਆਂ ਦੀ ਵਰਤੋਂ ਨਾ ਕਰਨਾ ਜਾਂ ਬਹੁਤ ਘੱਟ ਕਰਨ ਦਾ ਮਤਲਬ ਹੈ ਕਿ ਸਾਨੂੰ ਓਨੀ ਹੀ ਫਸਲ ਉਗਾਉਣ ਲਈ ਜ਼ਿਆਦਾ ਜ਼ਮੀਨ ਦੀ ਲੋੜ ਪਵੇਗੀ। ਅਧਿਐਨ 'ਚ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਰਗੈਨਿਕ ਮੀਟ ਅਤੇ ਡੇਅਰੀ ਉਤਪਾਦ ਵੀ ਵਾਤਾਵਰਣ ਲਈ ਖਤਰਨਾਕ ਹਨ।
ਖੋਜਕਾਰਾਂ ਨੇ ਸਵੀਡਨ 'ਚ ਉਗਾਈਆਂ ਜਾਣ ਵਾਲੀਆਂ ਕੁਝ ਫਸਲਾਂ 'ਤੇ ਅਧਿਐਨ ਕੀਤਾ ਹੈ। ਅਧਿਐਨ 'ਚ ਪਤਾ ਲੱਗਾ ਹੈ ਕਿ ਸਵੀਡਨ 'ਚ ਉਗਾਈਆਂ ਜਾਣ ਵਾਲਾ ਆਰਗੈਨਿਕ ਮਟਰ, ਪ੍ਰੰਪਰਿਕ ਰੂਪ ਨਾਲ ਉਗਾਏ ਜਾਣ ਵਾਲੇ ਮਟਰ ਦੀ ਤੁਲਨਾ 'ਚ 50 ਫੀਸਦੀ ਤੋਂ ਜ਼ਿਆਦਾ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਕੁਝ ਹੋਰ ਪ੍ਰਕਾਰ ਦੀਆਂ ਆਰਗੈਨਿਕ ਫਸਲਾਂ ਵਾਤਾਵਰਣ ਨੂੰ 70 ਫੀਸਦੀ ਤੱਕ ਪ੍ਰਭਾਵਿਤ ਕਰਦੀਆਂ ਹਨ।
ਅਧਿਐਨ ਦਾ ਮੂਲ ਤੱਤ ਇਹ ਹੈ ਕਿ ਆਰਗੈਨਿਕ ਫਸਲ ਸਾਡੀ ਫਸਲ ਲਈ ਭਾਵੇਂ ਬਿਹਤਰ ਹੋਵੇ ਪਰ ਇਨ੍ਹਾਂ ਨੂੰ ਉਗਾਉਣ ਲਈ ਜ਼ਿਆਦਾ ਜ਼ਮੀਨ ਦੀ ਲੋੜ ਪੈਂਦੀ ਹੈ। ਇਸ ਲਈ ਤੇਜ਼ੀ ਨਾਲ ਜੰਗਲੀ ਖੇਤਰਾਂ ਦੀ ਕਟਾਈ ਹੋ ਰਹੀ ਹੈ। ਦਰੱਖਤਾਂ ਦੀ ਗਿਣਤੀ ਘੱਟ ਹੋਣ ਨਾਲ ਕਾਰਬਨਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ, ਜੋ ਬੇਹੱਦ ਖਤਰਨਾਕ ਹੈ।
ਇਟਲੀ ਦੇ ਚਰਚ 'ਚ ਬੰਬ ਧਮਾਕੇ ਦੀ ਕੋਸ਼ਿਸ਼ 'ਚ ਅੱਤਵਾਦੀ ਪੁਲਸ ਅੜਿਕੇ
NEXT STORY