ਤਾਲੀਬਾਨ— ਤਹਰੀਕ-ਏ-ਤਾਲੀਬਾਨ ਨੇ ਔਰਤਾਂ ਨੂੰ ਆਪਣੇ ਸੰਗਠਨ ਵਿਚ ਸ਼ਾਮਲ ਕਰਨ ਲਈ ਹੁਣ ਇਕ ਮੈਗਜ਼ੀਨ ਕੱਢੀ ਹੈ, ਜਿਸ ਦਾ ਨਾਂ ਸੁੰਨਤ-ਏ-ਖਾਉਲਾ ਹੈ। ਇਹ ਮੈਗਜ਼ਾਨ ਸਿਰਫ ਔਰਤਾਂ ਲਈ ਹੀ ਹੈ। ਇਸ ਮੈਗਜ਼ੀਨ ਦਾ ਮਕਸਦ ਔਰਤਾਂ ਨੂੰ ਤਾਲੀਬਾਨ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਸ਼ਾਮਲ ਕਰ ਜੇਹਾਦ ਦੇ ਰਸਤੇ 'ਤੇ ਲਿਜਾਣਾ ਹੈ। ਮੰਗਲਵਾਰ ਨੂੰ ਇਸ ਮੈਗਜ਼ੀਨ ਦਾ ਪਹਿਲਾ ਅੰਕ ਜਾਰੀ ਹੋਇਆ।
ਮੈਗਜ਼ੀਨ ਦਾ ਨਾਂ 'ਸੁੰਨਤ-ਏ-ਖਾਉਲਾ' ਦਾ ਅਰਥ ਹੈ ਕਿ ਖਾਉਲਾ ਦੇ ਦੱਸੇ ਤਰੀਕੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਖਾਉਲਾ ਨਾਂ ਦੀ ਔਰਤ ਪੈਗੰਬਰ ਮੁਹੰਮਦ ਦੀ ਸਭ ਤੋਂ ਸ਼ੁਰੂਆਤੀ ਔਰਤ ਸਮਰਥਕਾਂ ਵਿਚੋਂ ਇਕ ਸੀ। ਇਸ ਮੈਗਜ਼ੀਨ ਕਵਰ 'ਤੇ ਇਕ ਔਰਤ ਦੀ ਤਸਵੀਰ ਹੈ ਜਿਸ ਨੇ ਖੁਦ ਨੂੰ ਸਿਰ ਤੋਂ ਲੈਕੇ ਪੈਰਾਂ ਤੱਕ ਬੁਰਕੇ ਨਾਲ ਢੱਕਿਆ ਹੈ।
ਇਸ ਦੇ ਇਲਾਵਾ ਮੈਗਜ਼ੀਨ ਵਿਚ ਤਹਰੀਕ-ਏ-ਤਾਲੀਬਾਨ ਦੇ ਸਰਗਨਾ ਫਜਲੁਲੱਾਹ ਖੋਰਾਸਾਨੀ ਦੀ ਪਤਨੀ ਦਾ ਇੰਟਰਵਿਊ ਵੀ ਛੱਪਿਆ ਹੈ। ਇਸ ਇੰਟਰਵਿਊ ਵਿਚ ਉਸ ਦੀ ਪਤਨੀ ਨੇ ਵਿਆਹ ਬਾਰੇ ਆਪਣੇ ਅਨੁਭਵਾਂ ਨੂੰ ਦੱਸਿਆ ਹੈ। ਉਨ੍ਹਾਂ ਨੇ ਛੋਟੀ ਉਮਰ ਵਿਚ ਵਿਆਹ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਮੇਰਾ ਵਿਆਹ 14 ਸਾਲ ਦੀ ਉਮਰ ਵਿਚ ਹੋਇਆ ਸੀ। ਵਿਆਹ ਛੋਟੀ ਉਮਰ ਵਿਚ ਹੀ ਹੋ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਮੁੰਡੇ-ਕੁੜੀਆਂ ਦਾ ਨੈਤਿਕ ਪਤਨ ਹੋਣ ਤੋਂ ਬਚਾਅ ਰਹਿੰਦਾ ਹੈ।
ਇਸ ਮੈਗਜ਼ੀਨ ਵਿਚ ਫਜਲੁਲੱਾਹ ਦੀ ਪਤਨੀ ਨੇ ਮੁਸਲਿਮ ਔਰਤਾਂ ਨੂੰ ਤਾਲੀਬਾਨ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਨੇ ਮੁਸਲਿਮ ਔਰਤਾਂ ਨੂੰ ਘਰ ਵਿਚ ਗੁਪਤ ਸਭਾਵਾਂ ਕਰਨ, ਸਰੀਰਕ ਅਭਿਆਸ ਕਰਨ, ਹਥਿਆਰ ਚਲਾਉਣਾ ਸਿੱਖਣ ਅਤੇ ਜੇਹਾਦ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਅਤੇ ਹੋਰ ਔਰਤਾਂ ਨੂੰ ਵੰਡਣ ਲਈ ਕਿਹਾ ਹੈ।
ਇਸ ਮੈਗਜ਼ੀਨ ਵਿਚ ਮੁਸਲਿਮ ਡਾਕਟਰ ਦਾ 'ਅਗਿਆਨ ਤੋਂ ਗਿਆਨ ਵੱਲ ਮੇਰੀ ਯਾਤਰਾ' ਨਾਂ ਦਾ ਇਕ ਲੇਖ ਵੀ ਛਪਿਆ ਹੈ। ਇਸ ਲੇਖ ਵਿਚ ਡਾਕਟਰ ਸਾਹਿਬਾ ਨੇ ਦੱਸਿਆ ਹੈ ਕਿ ਕਿਵੇਂ ਉਹ ਪਹਿਲਾਂ ਪੱਛਮੀ ਤੌਰ-ਤਰੀਕਿਆਂ ਨਾਲ ਰਹਿੰਦੀ ਸੀ ਅਤੇ ਫਿਰ ਕਿਵੇਂ ਗਿਆਨ ਦੀ ਪ੍ਰਾਪਤੀ ਮਗਰੋਂ ਉਸ ਨੇ ਇਸਲਾਮ ਨੂੰ ਅਪਨਾਇਆ।
ਭਾਰਤ ਹੀ ਨਹੀਂ ਅਮਰੀਕਾ 'ਚ ਵੀ ਮਨਾਏ ਜਾਂਦੇ ਨੇ ਇਹ ਤਿਉਹਾਰ, ਲੱਗਦੀਆਂ ਨੇ ਰੌਣਕਾਂ
NEXT STORY