ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਹੋਰ ਦੇਸ਼ਾਂ ਨੂੰ ਖਾੜੀ 'ਚ ਆਪਣੇ ਤੇਲ ਖੇਪਾਂ ਦੀ ਸੁਰੱਖਿਆ ਖੁਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਖਤਰਨਾਕ ਖੇਤਰ 'ਚ ਅਮਰੀਕਾ ਨੂੰ ਸਿਰਫ ਸੀਮਤ ਰਣਨੀਤਕ ਹਿੱਤ ਹੈ। ਟਰੰਪ ਨੇ ਟਵੀਟ ਕੀਤਾ ਕਿ ਈਰਾਨ ਨੂੰ ਲੈ ਕੇ ਅਮਰੀਕਾ ਇਹ ਚਾਹੁੰਦਾ ਹੈ ਕਿ ਕੋਈ ਪ੍ਰਮਾਣੂ ਹਥਿਆਰ ਨਾ ਹੋਵੇ ਅਤੇ ਅੱਗੇ ਅੱਤਵਾਦ ਦਾ ਕੋਈ ਸਮਰਥਨ ਨਾ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਤੱਕ ਫਾਰਸ ਦੀ ਖਾੜੀ ਨਾਲ ਵਿਸ਼ਵ ਨੂੰ ਤੇਲ ਨਿਰਯਾਤ ਦੇ ਇਕ ਵੱਡੇ ਹਿੱਸੇ ਦੇ ਪਰਿਵਹਨ 'ਚ ਇਸਤੇਮਾਲ ਹੋਣ ਵਾਲੇ ਸਮੁੰਦਰੀ ਮਾਰਗਾਂ ਨੂੰ ਬੰਦ ਕਰਨ ਦੀ ਈਰਾਨ ਦੀ ਧਮਕੀ ਦੀ ਗੱਲ ਹੈ ਤਾਂ ਅਮਰੀਕਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਟਰੰਪ ਨੇ ਆਖਿਆ ਕਿ ਅਮਰੀਕਾ ਹੁਣ ਵਿਸ਼ਵ ਦਾ ਸਭ ਤੋਂ ਵੱਡਾ ਊਰਜਾ ਉਤਪਾਦਕ ਹੈ, ਇਸ ਲਈ ਉਹ ਪੱਛਮੀ ਏਸ਼ੀਆਈ ਤੇਲ 'ਤੇ ਦਹਾਕਿਆਂ ਦੀ ਨਿਰਭਰਤਾ ਤੋਂ ਵੱਖ ਹੋ ਰਿਹਾ ਹੈ।
ਟਰੰਪ ਨੇ ਕਿਹਾ ਕਿ ਇਥੋਂ ਤੱਕ ਕਿ ਸਾਡੇ ਇਥੇ ਰਹਿਣ ਦੀ ਵੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਦੂਜੇ ਦੇਸ਼ਾਂ ਲਈ ਸਮੁੰਦਰੀ ਮਾਰਗਾਂ ਦੀ ਨਿਸ਼ੁਲਕ ਰੱਖਿਆ ਕਿਉਂ ਰਹੇ ਹਾਂ। ਇਨਾਂ ਸਾਰਿਆਂ ਦੇਸ਼ਾਂ ਨੂੰ ਖਤਰਨਾਕ ਯਾਤਰਾ ਵਾਲੇ ਰਸਤਿਆਂ 'ਤੇ ਆਪਣੇ ਜਹਾਜ਼ਾਂ ਦੀ ਰੱਖਿਆ ਖੁਦ ਕਰਨੀ ਚਾਹੀਦੀ ਹੈ। ਟਰੰਪ ਨੇ ਕਿਹਾ ਕਿ ਜਿੱਥੇ ਤੱਕ ਈਰਾਨ ਦੀ ਗੱਲ ਹੈ ਤਾਂ ਉਨ੍ਹਾਂ ਦੀ ਇਕੋਂ-ਇਕ ਮੰਗ ਇਹ ਹੈ ਕਿ ਉਹ ਦੇਸ਼ ਪ੍ਰਮਾਣੂ ਹਥਿਆਰ ਹਾਸਲ ਨਾ ਕਰੇ ਅਤੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣਾ ਬੰਦ ਕਰੇ। ਈਰਾਨ ਲਈ ਅਮਰੀਕਾ ਦੀ ਇਹ ਅਪੀਲ ਆਮ ਜਿਹੀ ਹੈ।
ਕੈਨੇਡੀਅਨ ਪੁਲਸ ਨੂੰ ਗੁਰਜੋਤ ਦੇ ਕਾਤਲਾਂ ਦੀ ਭਾਲ, ਮਦਦ ਲਈ ਅੱਗੇ ਆਇਆ ਭਾਰਤੀ ਵਿਦੇਸ਼ ਮੰਤਰਾਲਾ
NEXT STORY