ਟੋਰਾਟੋ— ਬਲੈਕ ਮਨੀ ਨੂੰ ਲੈ ਕੇ ਬੀਤੇ ਦਿਨੀਂ ਪੈਰਾਡਾਈਜ਼ ਨੇ ਵੱਡਾ ਖੁਸਾਲਾ ਕੀਤਾ ਸੀ, ਜਿਸ 'ਚ ਦੁਨੀਆ ਦੀਆਂ ਨਾਮੀਂ ਹਸਤੀਆਂ ਦੇ ਨਾਂ ਸ਼ਾਮਲ ਸਨ। ਜਾਣਕਾਰੀ ਮੁਤਾਬਕ ਪੈਰਾਡਾਈਡਜ਼ ਪੇਪਰ ਵਲੋਂ ਹੋਰ ਹਜ਼ਾਰਾਂ ਨਾਵਾਂ ਦਾ ਖੁਲਾਸਾ ਕੀਤਾ ਗਿਆ ਹੈ, ਜਿਨ੍ਹਾ 'ਚ ਤਿੰਨ ਹਜ਼ਾਰ ਤੋਂ ਵੱਧ ਕੈਨੇਡੀਅਨ ਅਤੇ ਕੈਨੇਡੀਅਨ ਕੰਪਨੀਆਂ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਜਰਮਨੀ ਦੇ ਜੀਟਾਯਚੇ ਸਾਇਟੁੰਗ ਨਾਮਕ ਅਖਬਾਰ, ਜਿਸ ਨੇ 18 ਮਹੀਨੇ ਪਹਿਲਾਂ ਪਨਾਮਾ ਪੇਪਰਜ਼ ਦਾ ਖੁਲਾਸਾ ਕੀਤਾ ਸੀ, ਹੁਣ 96 ਮੀਡੀਆ ਅਦਾਰਿਆਂ ਨੇ ਇਕੱਠੇ ਮਿਲ ਕੇ ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ (ਆਈ.ਸੀ.ਆਈ.ਜੇ.) 'ਪੈਰਾਡਾਈਜ਼ਡ ਪੇਪਰਜ਼' ਦਸਤਾਵੇਜ਼ਾਂ ਦੀ ਛਾਣਬੀਣ ਕੀਤੀ। 'ਪੈਰਾਡਾਈਜ਼ਡ ਪੇਪਰਜ਼' 'ਚ 1.34 ਕਰੋੜ ਦਸਤਾਵੇਜ਼ ਸ਼ਾਮਲ ਹਨ, ਜਿਨ੍ਹਾਂ 'ਚ ਦੁਨੀਆਂ ਦੇ ਕਈ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਗੁਪਤ ਨਿਵੇਸ਼ ਦੀ ਜਾਣਕਾਰੀ ਦਿੱਤੀ ਗਈ ਸੀ। ਇਨ੍ਹਾਂ ਕਾਗਜ਼ਾਂ 'ਚ ਬਹੁਤ ਸਾਰੇ ਭਾਰਤੀ ਸਿਆਸਤਦਾਨ, ਅਭਿਨੇਤਾ ਅਤੇ ਵੱਡੇ ਵਪਾਰੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੇਥ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਜਸਟਿਨ ਟਰੂਡੋ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਸੀ।
ਜ਼ਿਆਦਾ ਸ਼ਰਾਬ ਤੇ ਸਿਗਰਟਨੋਸ਼ੀ ਤੁਹਾਨੂੰ ਜਲਦੀ ਕਰ ਸਕਦੀ ਹੈ ਬੁੱਢਾ
NEXT STORY