ਇਸਲਾਮਾਬਾਦ- ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ ਦੇ ਕਈ ਸਥਾਨਕ ਲੋਕਾਂ ਅਤੇ ਕਾਰਜਕਰਤਾਵਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਖ਼ਿਲਾਫ਼ ਜਮ ਕੇ ਭੜਾਸ ਕੱਢੀ। ਪ੍ਰਦਰਸ਼ਨਕਾਰੀਆਂ ਨੇ ਕੱਟੜਪੰਥੀਆਂ ਅਤੇ ਪਾਕਿਸਤਾਨੀ ਫੌਜ ਦੇ ਵਿਚਾਲੇ ਨਜ਼ਦੀਕੀਆਂ ਨੂੰ ਲੈ ਕੇ ਸਖਤ ਨਾਰਾਜ਼ਗੀ ਪ੍ਰਗਟਾਈ। ਮੀਡੀਆ ਰਿਪੋਰਟ ਦੇ ਅਨੁਸਾਰ ਕਸ਼ਮੀਰ ਕਲਚਰਲ ਅਕਾਦਮੀ ਦੇ ਮਹਾਨਿਰਦੇਸ਼ਕ ਦੇ ਤੌਰ 'ਤੇ ਪਾਕਿਸਤਾਨ ਨੇ ਇਰਫਾਨ ਅਸ਼ਰਫ ਨੂੰ ਨਿਯੁਕਤ ਕੀਤਾ ਹੈ। ਇਰਫਾਨ ਨੂੰ ਗੁਲਾਮ ਕਸ਼ਮੀਰ 'ਚ ਚੋਣਾਂ ਦੇ ਦੌਰਾਨ ਖੁੱਲ੍ਹੇਆਮ ਤਾਲਿਬਾਨੀ ਅੱਤਵਾਦੀਆਂ ਦੇ ਨਾਲ ਮਿਲ ਕੇ ਹਥਿਆਰ ਲੈ ਕੇ ਸਥਾਨਕ ਲੋਕਾਂ ਨੂੰ ਧਮਕਾਉਂਦੇ ਦੇਖਿਆ ਗਿਆ ਸੀ।
ਇਰਫਾਨ ਅਸ਼ਰਫ ਦੇ ਪੋਸਟਰਾਂ 'ਚ ਫੌਜ ਮੁੱਖੀ ਕਮਰ ਜਾਵੇਦ ਬਾਜਵਾ ਦੀ ਤਸਵੀਰ ਲੱਗੀ ਸੀ ਜੋ ਪਾਕਿਸਤਾਨੀ ਫੌਜ ਅਤੇ ਕੱਟਰਪੰਥੀਆਂ ਦੀਆਂ ਨਜ਼ਦੀਕੀਆਂ ਨੂੰ ਜ਼ਾਹਿਰ ਕਰ ਰਹੇ ਸਨ। ਅਜਿਹੇ ਹੀ ਇਕ ਹੋਰ ਮਾਮਲੇ 'ਚ ਪਾਕਿਸਤਾਨ 'ਚ ਪ੍ਰਤੀਬੰਧਿਤ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸਾਬਕਾ ਸਾਥੀ ਮਜ਼ਹਰ ਸਈਦ ਨੂੰ ਉਲੇਮਾ ਅਤੇ ਮਾਸ਼ੇਖ ਲਈ ਰਾਖਵੀਂ ਸੀਟ 'ਤੇ ਇਮਰਾਨ ਖਾਨ ਦੀ ਪਾਰਟੀ ਨਾਲ ਚੋਣ ਲੜਣ ਲਈ ਟਿਕਟ ਦਿੱਤੀ ਗਈ ਸੀ। ਉਦੋਂ ਸਥਾਨਕ ਲੋਕਾਂ ਨੇ ਪਾਕਿਸਤਾਨ ਅਤੇ ਚੀਨ ਦੇ ਮਨੁੱਖ ਅਧਿਕਾਰੀ ਉਲੰਘਣ ਦੇ ਮਾਮਲਿਆਂ ਦੇ ਖ਼ਿਲਾਫ਼ ਕੌਮਾਂਤਰੀ ਭਾਈਚਾਰੇ ਤੋਂ ਮਦਦ ਮੰਗੀ ਸੀ।
ਇਕ ਰਿਪੋਰਟ ਅਨੁਸਾਰ ਆਰਥਿਕ ਸੰਭਾਵਨਾਵਾਂ ਦੀ ਘਾਟ ਅਤੇ ਵਿਕਾਸ ਕਾਰਜਾਂ 'ਚ ਭਾਰੀ ਭ੍ਰਿਸ਼ਟਾਚਾਰ ਦੇ ਚੱਲਦੇ ਗੁਲਾਮ ਕਸ਼ਮੀਰ 'ਚ ਨੌਜਵਾਨਾਂ ਦਾ ਭਵਿੱਖ ਹਨ੍ਹੇਰੇ 'ਚ ਹੈ। ਇਸ ਸੰਬੰਧ 'ਚ ਯੂਨਾਈਟਿਡ ਕਸ਼ਮੀਰ ਪੀਪੁਲਸ ਨੈਸ਼ਨਲ ਪਾਰਟੀ (ਯੂ.ਕੇ.ਪੀ.ਐੱਨ.ਪੀ.) ਦੇ ਸੈਂਟਰਲ ਸੈਕੇਟਰੀ ਅਤੇ ਵਿਦੇਸ਼ ਮਾਮਲਿਆਂ ਦੀ ਕਮੇਟੀ (ਬਰੂਸੇਲਸ ਤੇ ਈਸਟਰਨ ਯੂਰਪ) ਦੇ ਡਾਇਰੈਕਟਰ ਨੇ ਯੂਰਪੀ ਦੇ ਪ੍ਰਧਾਨ ਅਰਸਲਾ ਵੋਨ ਡੇਰ ਲੇਅਰ ਨੂੰ ਚਿੱਠੀ ਲਿਖੀ ਅਤੇ ਗੁਲਾਮ ਕਸ਼ਮੀਰ ਸਰਕਾਰ 'ਚ ਕੱਟੜਪੰਥੀ ਤੱਤਾਂ ਦੀ ਨਿਯੁਕਤੀ ਦੀ ਸ਼ਿਕਾਇਤ ਕੀਤੀ।
ਨਾਈਜੀਰੀਆ ਦੇ ਲੋਕਾਂ ਨੂੰ ਰਾਹਤ, ਸਰਕਾਰ ਨੇ ਸੱਤ ਮਹੀਨਿਆਂ ਬਾਅਦ ਟਵਿੱਟਰ ਤੋਂ ਹਟਾਈ ਪਾਬੰਦੀ
NEXT STORY