ਕਾਬੁਲ (ਏ.ਐਨ.ਆਈ.): ਅਫਗਾਨਿਸਤਾਨ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 400 ਪਰਿਵਾਰ ਪ੍ਰਭਾਵਿਤ ਹੋਏ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫਤਰ (ਓ.ਸੀ.ਐਚ.ਏ) ਦੇ ਹਵਾਲੇ ਨਾਲ ਟੋਲੋ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।OCHA ਦੀ ਰਿਪੋਰਟ ਅਨੁਸਾਰ 1500 ਏਕੜ ਵਾਹੀਯੋਗ ਜ਼ਮੀਨ ਵੀ ਤਬਾਹ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਬਾਰੂਦ ਧਮਾਕਾ, 9 ਬੱਚਿਆਂ ਦੀ ਦਰਦਨਾਕ ਮੌਤ
ਇਸ ਤੋਂ ਇਲਾਵਾ ਫਰਿਆਬ, ਨੰਗਰਹਾਰ ਅਤੇ ਦੈਕੁੰਡੀ ਪ੍ਰਾਂਤਾਂ ਦੇ ਨਿਵਾਸੀਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਟੋਲੋ ਨਿਊਜ਼ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ,"ਇਹ ਤੀਜੀ ਵਾਰ ਹੈ ਜਦੋਂ ਉੱਤਰੀ ਖੇਤਰ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੜ੍ਹਾਂ ਦਾ ਅਨੁਭਵ ਹੋਇਆ ਹੈ, ਜਿਸ ਵਿੱਚ 21 ਅਤੇ 26-27 ਮਾਰਚ ਨੂੰ ਹੋਈ ਭਾਰੀ ਬਾਰਸ਼ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 384 ਪਰਿਵਾਰ ਪ੍ਰਭਾਵਿਤ ਹੋਏ ਹਨ।" ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਫਰਿਆਬ ਸੂਬੇ ਦੇ ਬਹੁਤ ਸਾਰੇ ਪ੍ਰਭਾਵਿਤ ਲੋਕਾਂ ਨੇ ਤਾਲਿਬਾਨ ਅਤੇ ਰਾਹਤ ਏਜੰਸੀਆਂ ਤੋਂ ਹੋਰ ਸਹਾਇਤਾ ਦੀ ਅਪੀਲ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅਦਾਲਤ ਨੇ ਇਮਰਾਨ ਤੇ ਉਸਦੀ ਪਤਨੀ ਦੀ ਸਜ਼ਾ ਕੀਤੀ ਮੁਅੱਤਲ
ਆਫ਼ਤ ਪ੍ਰਬੰਧਨ ਮੰਤਰਾਲੇ ਦੇ ਅਨੁਸਾਰ ਪਿਛਲੇ ਮਹੀਨੇ ਬਰਫ਼ਬਾਰੀ ਅਤੇ ਮੀਂਹ ਕਾਰਨ 1,600 ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ 177,900 ਤੋਂ ਵੱਧ ਪਸ਼ੂਆਂ ਦੀ ਵੀ ਮੌਤ ਹੋ ਗਈ। ਖਾਮਾ ਪ੍ਰੈਸ ਦੇ ਅਨੁਸਾਰ ਓ.ਸੀ.ਐਚ.ਏ ਨੇ ਰਿਪੋਰਟ ਦਿੱਤੀ ਕਿ ਇਹ ਤੀਜੀ ਵਾਰ ਹੈ ਜਦੋਂ ਅਫਗਾਨਿਸਤਾਨ ਦੇ ਉੱਤਰੀ ਖੇਤਰ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੜ੍ਹ ਆਏ ਹਨ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਿਛਲੇ ਸਾਲ ਦੇਸ਼ ਵਿਚ ਕੁਦਰਤੀ ਆਫ਼ਤਾਂ ਕਾਰਨ 1,129 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 941 ਲੋਕ ਜ਼ਖਮੀ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧਾਰਮਿਕ ਆਗੂਆਂ ਦਾ ਐਲਾਨ, ਟੀ. ਵੀ. ਸੀਰੀਅਲਾਂ 'ਚ ਕੀਤੇ ਗਏ 'ਵਿਆਹ' ਹੁਣ ਮੰਨੇ ਜਾਣਗੇ ਸੱਚ
NEXT STORY