ਟੋਕੀਓ (ਯੂ.ਐਨ.ਆਈ.)- ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਜਾਪਾਨ ਅਤੇ ਅਫਗਾਨਿਸਤਾਨ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਸਪੂਤਨਿਕ ਦੇ ਅੰਕੜਿਆਂ ਅਨੁਸਾਰ 25 ਜੂਨ ਤੋਂ ਦੱਖਣੀ ਜਾਪਾਨ ਦੇ ਟੋਕਾਰਾ ਟਾਪੂਆਂ 'ਤੇ ਲਗਭਗ 457 ਭੂਚਾਲ ਆਏ ਹਨ।
ਭੂਚਾਲ ਜ਼ਿਆਦਾਤਰ ਤੋਸ਼ੀਮਾ ਪਿੰਡ ਵਜੋਂ ਜਾਣੇ ਜਾਂਦੇ ਟਾਪੂਆਂ ਦੇ ਸਮੂਹ ਦੇ ਨਾਲ-ਨਾਲ ਅਮਾਮੀ ਟਾਪੂਆਂ ਨੇੜੇ ਆਏ। ਭੂਚਾਲਾਂ ਦੀ ਤੀਬਰਤਾ 2-5 ਤੱਕ ਰਹੀ, ਭੂਚਾਲ ਦੇ ਕੇਂਦਰਾਂ ਦੀ ਡੂੰਘਾਈ 10 ਤੋਂ 30 ਕਿਲੋਮੀਟਰ (ਲਗਭਗ 6-18 ਮੀਲ) ਤੱਕ ਵੱਖ-ਵੱਖ ਰਹੀ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਬੁੱਧਵਾਰ ਸਵੇਰੇ ਟੋਕਾਰਾ ਟਾਪੂਆਂ 'ਤੇ ਸਭ ਤੋਂ ਸ਼ਕਤੀਸ਼ਾਲੀ 5 ਦੀ ਤੀਬਰਤਾ ਵਾਲਾ ਭੂਚਾਲ ਆਇਆ।ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਅਤੇ ਕੋਈ ਜਾਨੀ ਜਾਂ ਨੁਕਸਾਨ ਨਹੀਂ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-QUAD ਦੇਸ਼ਾਂ ਨੇ ਪਾਕਿਸਤਾਨ ਨੂੰ ਸੁਣਾਈ ਖਰੀ-ਖਰੀ, ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਅਫਗਾਨਿਸਤਾਨ 'ਚ ਭੂਚਾਲ ਦੇ ਝਟਕੇ
ਬੁੱਧਵਾਰ ਨੂੰ ਅਫਗਾਨਿਸਤਾਨ ਵਿੱਚ 3.9 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ.ਸੀ.ਐਸ) ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਐਨਸੀਐਸ ਅਨੁਸਾਰ ਭੂਚਾਲ 15 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਪਹਿਲਾਂ 30 ਜੂਨ ਨੂੰ 4.9 ਤੀਬਰਤਾ ਦਾ ਅਤੇ 28 ਜੂਨ ਨੂੰ 4.3 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ। ਭੂਚਾਲ 120 ਕਿਲੋਮੀਟਰ ਦੀ ਡੂੰਘਾਈ 'ਤੇ ਇਸ ਖੇਤਰ ਵਿੱਚ ਆਇਆ। ਸੰਯੁਕਤ ਰਾਸ਼ਟਰ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (UNOCHA) ਅਨੁਸਾਰ ਅਫਗਾਨਿਸਤਾਨ ਮੌਸਮੀ ਹੜ੍ਹ, ਜ਼ਮੀਨ ਖਿਸਕਣ ਅਤੇ ਭੂਚਾਲਾਂ ਸਮੇਤ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਬ੍ਰਾਜ਼ੀਲ 'ਚ ਟ੍ਰੇਨੀ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ
NEXT STORY