ਵਾਸ਼ਿੰਗਟਨ (ਰਾਜ ਗੋਗਨਾ)- ਖ਼ਤਰਨਾਕ ਰਸਤਿਆਂ ਅਤੇ ਜਾਨ ਖ਼ਤਰੇ ਵਿੱਚ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.-ਸੀ.ਬੀ.ਪੀ.) ਦੇ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ, 29 ਲੱਖ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਇਨ੍ਹਾਂ ਵਿੱਚੋਂ 90 ਹਜ਼ਾਰ 415 ਭਾਰਤੀ ਸਨ। ਇਹ ਲੋਕ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 50 ਫ਼ੀਸਦੀ ਗੁਜਰਾਤ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ
ਇਸ ਤੋਂ ਇਲਾਵਾ, ਅਮਰੀਕਾ-ਕੈਨੇਡਾ ਸਰਹੱਦ 'ਤੇ 43,764 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਇਸ ਸਰਹੱਦ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਹਾਲਾਂਕਿ ਇਸ ਅੰਕੜੇ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਗਿਰਾਵਟ ਆਈ ਹੈ। ਇੱਕ ਸਾਲ ਪਹਿਲਾਂ ਯਾਨੀ ਵਿੱਤੀ ਸਾਲ 2023 ਵਿੱਚ ਇਹ ਸੰਖਿਆ 96,917 ਸੀ, ਜਦੋਂਕਿ 2024 ਵਿਚ ਇਹ ਸੰਖਿਆ ਘੱਟ ਕੇ 25,616 ਹੋ ਗਈ।
ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਇਨ੍ਹਾਂ ਭਾਰਤੀਆਂ ਲਈ ਚਿੰਤਾ ਭਰੀ ਖ਼ਬਰ, ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਮੈਕਸੀਕੋ ਨਾਲੋਂ ਕੈਨੇਡਾ ਦੇ ਰਸਤੇ ਨੂੰ ਦਿੱਤੀ ਗਈ ਤਰਜੀਹ
ਲੋਕਾਂ ਨੇ 2 ਮੁੱਖ ਕਾਰਨਾਂ ਕਰਕੇ ਮੈਕਸੀਕੋ ਰਾਹੀਂ "ਡੌਂਕੀ" ਲਗਾਉਣੀ ਛੱਡ ਦਿੱਤੀ ਹੈ। ਪਹਿਲਾ ਇਸ ਲਈ ਕਿਉਂਕਿ ਮੈਕਸੀਕੋ ਲਿਜਾਏ ਜਾਣ ਤੋਂ ਪਹਿਲਾਂ ਅਸਥਾਈ ਤੌਰ 'ਤੇ ਉਨ੍ਹਾਂ ਨੂੰ ਦੁਬਈ ਜਾਂ ਤੁਰਕੀ ਵਿੱਚ ਰੋਕ ਦਿੱਤਾ ਜਾਂਦਾ ਹੈ। ਦੂਜਾ ਅਮਰੀਕੀ ਏਜੰਸੀਆਂ ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਨੇ ਮਨੁੱਖੀ ਤਸਕਰੀ ਦੇ ਨੈੱਟਵਰਕ ਨੂੰ ਤੋੜ ਦਿੱਤਾ ਹੈ। ਗੁਜਰਾਤੀ ਲੋਕ ਹੁਣ ਮੈਕਸੀਕੋ ਦੀ ਬਜਾਏ ਕੈਨੇਡੀਅਨ ਰੂਟ ਦੀ ਚੋਣ ਕਰ ਰਹੇ ਹਨ, ਕਿਉਂਕਿ ਉਥੋਂ ਟੈਕਸੀ ਕਿਰਾਏ 'ਤੇ ਲੈ ਕੇ ਆਸਾਨੀ ਨਾਲ ਅਮਰੀਕਾ ਵਿਚ ਪ੍ਰਵੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਰਮਨੀ 90 ਹਜ਼ਾਰ ਭਾਰਤੀਆਂ ਨੂੰ ਦੇਵੇਗਾ ਵਰਕ ਵੀਜ਼ਾ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਆਸਮਾਨ 'ਚ 2 ਜਹਾਜ਼ਾਂ ਦੀ ਟੱਕਰ
NEXT STORY