ਵਾਸ਼ਿੰਗਟਨ (ਏਜੰਸੀ)— ਸਿਰ ਅਤੇ ਜੋੜਾਂ 'ਚ ਦਰਦ ਹੋਇਆ ਨਹੀਂ ਕਿ ਤੁਸੀਂ 'ਪੇਨ ਕਿਲਰ' ਖਾ ਲੈਂਦੇ ਹੋ। ਜੇ ਹਾਂ ਤਾਂ ਸੰਭਲ ਜਾਓ। ਇਨ੍ਹਾਂ ਪੇਨ ਕਿਲਰ ਦਵਾਈਆਂ ਦਾ ਅੰਨ੍ਹੇਵਾਹ ਸੇਵਨ ਹਾਰਟ ਅਟੈਕ ਅਤੇ ਸਟ੍ਰੋਕ ਨਾਲ ਮੌਤ ਦਾ ਖਤਰਾ 50 ਫੀਸਦੀ ਤਕ ਵਧਾ ਦਿੰਦਾ ਹੈ। 'ਬ੍ਰਿਟਿਸ਼ ਮੈਡੀਕਲ ਜਰਨਲ' ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਡੈਨਮਾਰਕ ਸਥਿਤ ਆਰਹੁਸ ਯੂਨੀਵਰਸਿਟੀ ਹਸਪਤਾਲ 'ਚ ਖੋਜਕਾਰਾਂ ਨੇ 63 ਲੱਖ ਲੋਕਾਂ 'ਤੇ ਪੈਰਾਸਿਟਾਮੋਲ, ਆਈਬੁਬਰੂਫੇਨ ਅਤੇ ਡਾਈਕਲੋਫੇਨੈਕ ਸਮੇਤ ਹੋਰ ਪੇਨ ਕਿਲਰ ਦਵਾਈਆਂ ਦੇ ਮਾੜੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਦੇਖਿਆ ਕਿ ਇਹ ਦਵਾਈਆਂ ਸਰੀਰ 'ਚੋਂ ਪਾਣੀ ਅਤੇ ਸੋਡੀਅਮ ਕੱਢਣ ਦੀ ਕਿਡਨੀ ਦੀ ਰਫਤਾਰ ਹੌਲੀ ਕਰ ਦਿੰਦੀਆਂ ਹਨ। ਇਸ ਨਾਲ ਖੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ। ਨਾਲ ਹੀ ਨਾਲ ਅੰਗਾਂ ਨੂੰ ਖੂਨ ਪਹੁੰਚਾਉਣ 'ਚ ਵੱਧ ਦਬਾਅ ਪੈਣ ਕਾਰਨ ਧਮਣੀਆਂ ਦੇ ਫਟਣ ਅਤੇ ਵਿਅਕਤੀ ਦੇ ਹਾਰਟ ਸਟ੍ਰੋਕ ਤੇ ਸਟ੍ਰੋਕ ਦਾ ਸ਼ਿਕਾਰ ਹੋਣ ਦਾ ਖਤਰਾ ਰਹਿੰਦਾ ਹੈ।
ਅਧਿਐਨ 'ਚ ਇਹ ਵੀ ਦੇਖਿਆ ਗਿਆ ਹੈ ਕਿ ਪੇਨ ਕਿਲਰ ਦਵਾਈਆਂ ਬਲੱਡ ਪ੍ਰੈੱਸ਼ਰ ਘਟਾਉਣ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨੂੰ ਬੇਅਸਰ ਬਣਾਉਂਦੀਆਂ ਹਨ। ਮੁੱਖ ਖੋਜਕਾਰ ਮਾਰਟਨ ਸ਼ਿਮਿਤ ਮੁਤਾਬਕ ਪੇਨ ਕਿਲਰ ਦਵਾਈਆਂ ਦਿਲ ਦੀ ਧੜਕਨ ਨੂੰ ਬੇਕਾਬੂ ਕਰਦੀਆਂ ਹਨ। ਇਸ ਨਾਲ ਵਿਅਕਤੀ ਨੂੰ ਬੇਚੈਨੀ, ਘਬਰਾਹਟ, ਛਾਤੀ 'ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਦਰਦ ਤੋਂ ਰਾਹਤ ਦਿਵਾਉਣਗੀਆਂ ਇਹ 5 ਚੀਜ਼ਾਂ—
1. ਹਲਦੀ— ਫਰੀ ਰੈਡੀਕਲਸ ਨੂੰ ਨਸ਼ਟ ਕਰਨ ਵਾਲੇ 'ਕਰਕਿਊਮਨ' ਦੀ ਮੌਜੂਦਗੀ ਦਰਦ ਦਾ ਅਹਿਸਾਸ ਘਟਾਉਣ ਵਿਚ ਮਦਦਗਾਰ ਹੈ।
2. ਲੌਂਗ— 'ਇਊਗੇਨਾਲ' ਨਾਂ ਦੇ ਕੁਦਰਤੀ ਪੇਨ ਕਿਲਰ ਯੋਗਿਕ ਨਾਲ ਲੈਸ। ਦੰਦਾਂ ਦੇ ਦਰਦ ਵਿਚ ਸਭ ਤੋਂ ਵੱਧ ਅਸਰਦਾਰ।
3. ਅਦਰਕ— ਦਰਦ ਦਾ ਸਿਗਨਲ ਦਿਮਾਗ ਤਕ ਪਹੁੰਚਾਉਣ ਵਾਲੇ 2 ਐਂਜਾਇਮ ਦੀ ਕਿਰਿਆ ਵਿਚ ਰੁਕਾਵਟ ਪਾਉਣ ਵਾਲੇ ਯੋਗਿਕ ਪਾਏ ਜਾਂਦੇ ਹਨ।
4. ਬਾਦਾਮ— ਓਮੇਗਾ-3 ਫੈਟੀ ਐਸਿਡ ਮਾਸਪੇਸ਼ੀਆਂ 'ਚ ਦਰਦ, ਸੋਜ, ਖਿਚਾਅ ਦਾ ਸਬੱਬ ਬਣਨ ਵਾਲੇ ਰਸਾਇਣਾਂ ਨੂੰ ਨਸ਼ਟ ਕਰਦਾ ਹੈ।
5. ਬਰਫ/ਗਰਮ ਪਾਣੀ ਦੀ ਸਿਕਾਈ— ਨਾੜੀਆਂ ਵਿਚ ਖੂਨ ਦਾ ਪ੍ਰਵਾਹ ਸੁਚਾਰੂ ਬਣਾ ਕੇ ਜੋੜਾਂ 'ਚ ਦਰਦ ਘੱਟ ਕਰਦੀ ਹੈ।
ਖਤਰਾ—
—ਪੈਰਾਸਿਟਾਮੋਲ, ਆਈਬੁਬਰੂਫੇਨ ਅਤੇ ਡਾਈਕਲੋਫੇਨੈਕ ਨਾਲ ਲੈਸ ਦਵਾਈਆਂ ਕਿਡਨੀ ਦੀ ਕਿਰਿਆ ਪ੍ਰਭਾਵਿਤ ਕਰਦੀਆਂ ਹਨ।
— ਸਰੀਰ ਵਿਚ ਪਾਣੀ-ਸੋਡੀਅਮ ਦਾ ਪੱਧਰ ਵਧਣ ਨਾਲ ਖੂਨ ਦਾ ਪ੍ਰਵਾਹ ਤੇਜ਼ ਹੁੰਦਾ ਹੈ, ਨਾੜੀਆਂ ਫਟਣ ਦਾ ਖਦਸ਼ਾ ਰਹਿੰਦਾ ਹੈ।
— ਬਲੱਡ ਪ੍ਰੈੱਸ਼ਰ ਘਟਾਉਣ 'ਚ ਇਸਤੇਮਾਲ ਹੋਣ ਵਾਲੀਆਂ ਵੱਖ-ਵੱਖ ਦਵਾਈਆਂ ਨੂੰ ਵੀ ਬੇਅਸਰ ਬਣਾਉਂਦੀਆਂ ਹਨ ਪੇਨ ਕਿਲਰ।
ਅਮਰੀਕਾ 'ਚ ਮ੍ਰਿਤਕ ਮਿਲੀ ਗੋਦ ਲਈ ਬੱਚੀ ਦੇ ਭਾਰਤੀ-ਅਮਰੀਕੀ ਮਾਪਿਆਂ ਦਾ ਓ. ਸੀ. ਆਈ. ਕਾਰਡ ਰੱਦ
NEXT STORY