ਲੰਡਨ (ਸਰਬਜੀਤ ਸਿੰਘ ਬਨੂੜ)- 'ਸਿੱਖਸ ਫਾਰ ਜਸਟਿਸ' ਵੱਲੋਂ ਦੁਨੀਆ ਭਰ ਦੇ ਭਾਰਤੀ ਦੂਤਾਵਾਸਾਂ ਸਾਹਮਣੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਗਠਨ ਮੁਤਾਬਕ ਇਹ ਪ੍ਰਦਰਸ਼ਨ ਢਾਕਾ ਤੋਂ ਵਾਸ਼ਿੰਗਟਨ ਡੀ.ਸੀ. ਤੱਕ ਵਿਸ਼ਵ ਪੱਧਰ ‘ਤੇ ਕੀਤੇ ਗਏ। ਭਾਰਤੀ ਦੂਤਾਵਾਸਾਂ ਬਾਹਰ ਕੈਨੇਡਾ ਤੋਂ ਸਿੱਖਸ ਫ਼ਾਰ ਜਸਟਿਸ ਦੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਬੰਗਲਾਦੇਸ਼ ਦੇ ਉਸਮਾਨ ਹਾਦੀ ਦੇ ਕਤਲ ਦੇ ਵਿਰੋਧ ਵਿੱਚ ਜ਼ੋਰਦਾਰ ਆਵਾਜ਼ ਉਠਾਈ ਗਈ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਖਾਲਿਸਤਾਨ ਸਮਰਥਕ ਤੇ ਬੰਗਾਲੀ ਲੋਕਾਂ ਨੇ ਸਿੱਖਾਂ ਨਾਲ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ।
ਲੰਡਨ ਵਿੱਚ ਭਾਈ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਏਜੰਸੀਆਂ ਵਿਦੇਸ਼ਾਂ ਵਿੱਚ ਸਿੱਖਾਂ ਦਾ ਸ਼ਿਕਾਰ ਕਰਨ ਨੂੰ ਉਤਾਵਲੀਆਂ ਹਨ ਪਰ ਅਸੀ ਵਿਦੇਸ਼ਾਂ ਵਿੱਚ ਚੱਲਦੇ ਇਨ੍ਹਾਂ ਅੱਤਵਾਦੀ ਕੇਂਦਰਾਂ ਨੂੰ ਬੰਦ ਕਰ ਕੇ ਰਹਾਂਗੇ। ਉਨ੍ਹਾਂ ਅਮਰੀਕਾ ਦੇ ਸਿੱਖਾਂ ਨੂੰ ਮਾਰਚ ਵਿੱਚ ਸਿਆਟਲ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਵਿੱਚ ਵਧ-ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਟਲੀ 'ਚ ਗੁਰਪਾਲ ਸਿੰਘ ਨੇ ਇਟਾਲੀਅਨ ਭਾਸ਼ਾ ਵਿੱਚ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਭਾਰਤੀ ਸਰਕਾਰ ਦੇ ਦੌਰਾਨ ਹੋ ਰਹੀਆਂ ਕਥਿਤ ਟਾਰਗੇਟ ਕਿਲਿੰਗਜ਼ ਦੀ ਲੜੀ ਦਾ ਹਿੱਸਾ ਹਨ।

ਪ੍ਰਦਰਸ਼ਨ ਦੌਰਾਨ ਦਪਿੰਦਰਜੀਤ ਸਿੰਘ, ਜੀਤਾ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਜਗਰੂਪ ਸਿੰਘ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਗਾਏ ਗਏ। ਉਨ੍ਹਾਂ ਕਿਹਾ ਕਿ ਖਾਲਿਸਤਾਨ ਨੂੰ ਰੈਫਰੈਂਡਮ ਦੇ ਰਾਹੀਂ ਭਾਰਤੀ ਪੰਜਾਬ ਨੂੰ ਕਥਿਤ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਬੰਗਾਲੀ ਪ੍ਰਦਰਸ਼ਨਕਾਰੀਆਂ ਵੱਲੋਂ “ਇੰਡੀਆ ਆਊਟ ਆਫ਼ ਬੰਗਲਾਦੇਸ਼” ਵਰਗੇ ਨਾਅਰੇ ਵੀ ਲਗਾਏ ਗਏ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਸਮਾਨ ਹਾਦੀ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਜ਼ਿੰਮੇਵਾਰ ਹੈ ਅਤੇ ਭਾਰਤ ਵਿਦੇਸ਼ਾਂ ਵਿੱਚ ਕਥਿਤ ਰਾਜ ਪੱਧਰੀ ਅੱਤਵਾਦ ਨਿਰਯਾਤ ਕਰ ਰਿਹਾ ਹੈ।
ਭਾਰਤੀ ਕੰਪਨੀ ਨੇ ਅਮਰੀਕਾ ’ਚੋਂ ਆਪਣੇ ਐਂਟੀਫੰਗਲ ਸ਼ੈਂਪੂ ਵਾਪਸ ਮੰਗਵਾਏ, ਉਤਪਾਦ 'ਚ ਖ਼ਰਾਬੀ ਬਣੀ ਵਜ੍ਹਾ
NEXT STORY