ਵਾਸ਼ਿੰਗਟਨ (ਰਾਜ ਗੋਗਨਾ/ਕੁਲਵਿੰਦਰ ਫਲੋਰਾ) : ਸਿੱਖਸ ਆਫ਼ ਅਮੈਰਿਕਾ ਦਾ ਇੱਕ ਉੱਚ ਪੱਧਰੀ ਵਫ਼ਦ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ 'ਤੇ ਹੈ। ਇਸ ਵਫਦ ਵੱਲੋਂ ਜਿੱਥੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ ਸ਼ਰੀਫ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਮੌਕੇ ਸਰਕਾਰ ਵੱਲੋਂ ਸ. ਰਮੇਸ਼ ਸਿੰਘ ਅਰੋੜਾ ਪੰਜਾਬ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਵੀ ਹਾਜ਼ਰ ਸਨ।


ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ ਵਾਲੇ ਇਸ ਵਫਦ 'ਚ ਵਾਈਸ ਪ੍ਰੈਜੀਡੈਂਟ ਸ. ਬਲਜਿੰਦਰ ਸਿੰਘ ਸ਼ੰਮੀ, ਸ. ਇੰਦਰਜੀਤ ਸਿੰਘ ਗੁਜਰਾਲ ਜਨਰਲ ਸਕੱਤਰ, ਸ. ਗੁਰਵਿੰਦਰ ਸਿੰਘ ਸੇਠੀ, ਸ. ਦਵਿੰਦਰ ਸਿੰਘ ਛਿੱਬ ਅਤੇ ਸ. ਸੰਨੀ ਮੱਲੀ ਡਾਇਰੈਕਟਰ ਵੀ ਸ਼ਾਮਲ ਸਨ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ੍ਹ ਦੇ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢ ਕੇ ਦੁਬਾਰਾ ਸਫਾਈ ਕਰਵਾਉਣ, ਸਿੱਖ ਮੈਰਿਜ ਐਕਟ ਨੂੰ ਲਾਗੂ ਕਰਨ ਅਤੇ ਪੰਜਾਬੀ 'ਚ ਸਾਈਨ ਬੋਰਡ ਲਗਵਾਉਣ ਲਈ ਲਈ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਸ. ਜੱਸੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੁੱਲ੍ਹੇ ਅਤੇ ਵਾਹਗਾ ਬਾਰਡਰ ਰਾਹੀਂ ਦੋਵਾਂ ਦੇਸ਼ਾਂ 'ਚ ਵਪਾਰ ਵੀ ਸ਼ੁਰੂ ਹੋਵੇ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਸਾਂਝ ਵਧੇ। ਇਸ ਮੌਕੇ ਮੁੱਖ ਮੰਤਰੀ ਮਰੀਅ ਨਵਾਜ ਸ਼ਰੀਫ ਵੱਲੋਂ ਵੀ ਸਿੱਖ ਆਫ ਅਮੈਰੀਕਾ ਵੱਲੋਂ ਵਿਸ਼ਵ ਪੱਧਰ 'ਤੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਸਰਾਹਿਆ ਵੀ ਗਿਆ ਅਤੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਹ ਜਥੇਬੰਦੀ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦਾ ਹੋਕਾ ਦਿੰਦੀ ਰਹੇਗੀ ਤੇ ਜਿਹੜੀ ਆਸ ਜੱਸੀ ਨੇ ਕੀਤੀ ਹੈ, ਉਹ ਜ਼ਰੂਰ ਪੂਰੀ ਹੋਵੇ।
ਜਾਪਾਨ : ਫੈਕਟਰੀ ’ਚ ਚਾਕੂ ਨਾਲ ਹਮਲਾ, 15 ਜ਼ਖਮੀ
NEXT STORY