ਲਾਹੌਰ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਐਤਵਾਰ ਅਣਪਛਾਤੇ ਅੱਤਵਾਦੀਆਂ ਨੇ ਪੁਲਸ ਦੇ ਗਸ਼ਤ ਕਰਨ ਵਾਲੇ ਵਾਹਨ 'ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ। ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਨਵੀਦ ਨਵਾਜ਼ ਨੇ ਆਖਿਆ ਕਿ ਅੱਤਵਾਦੀਆਂ ਨੇ ਉਸ ਵੇਲੇ ਪੁਲਸ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਜਦ ਉਹ ਲੱਕੀ ਮਾਰਵਾਤ ਜ਼ਿਲੇ ਵਿਚ ਇੰਡਸ ਰਾਜ ਮਾਰਗ 'ਤੇ ਨਿਯਮਤ ਗਸ਼ਤ 'ਤੇ ਸਨ।
ਉਨ੍ਹਾਂ ਅੱਗੇ ਆਖਿਆ ਕਿ ਹਮਲੇ ਵਿਚ ਪੁਲਸ ਅਧਿਕਾਰੀ ਮੁਹੰਮਦ ਸ਼ਾਹ ਦੀ ਮੌਤ ਹੋ ਗਈ ਜਦਕਿ ਜਵਾਬੀ ਗੋਲੀਬਾਰੀ ਵਿਚ ਪੁਲਸ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਥੇ ਇਕ ਹੋਰ ਘਟਨਾ ਵਿਚ ਅੱਤਵਾਦ ਰੋਕੂ ਵਿਭਾਗ ਪੁਲਸ ਨੇ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲੇ ਵਿਚ 3 ਲੋੜੀਂਦੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਆਏ ਸਾਹਮਣੇ
NEXT STORY