ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਨੇ ਦੇਸ਼ ਵਿੱਚ ਆਮ ਚੋਣਾਂ ਦੀ ਮੰਗ ਨੂੰ ਲੈ ਕੇ ਆਪਣੀ ਵਿਸ਼ਾਲ 'ਆਜ਼ਾਦੀ ਰੈਲੀ' ਨੂੰ ਖ਼ਤਮ ਕਰਨ ਲਈ ਪਾਕਿਸਤਾਨੀ ਫੌਜ ਨਾਲ ਸਮਝੌਤਾ ਕੀਤਾ ਸੀ। ਇਸ ਦੇ ਨਾਲ ਹੀ ਖਾਨ ਨੇ ਕਿਹਾ ਕਿ ਉਸਨੇ ਖੂਨ-ਖਰਾਬੇ ਤੋਂ ਬਚਣ ਲਈ ਆਪਣੇ ਮਾਰਚ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਛੇ ਦਿਨਾਂ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਆਮ ਚੋਣਾਂ ਕਰਵਾਉਣ ਦਾ ਐਲਾਨ ਨਹੀਂ ਕੀਤਾ ਤਾਂ ਉਹ ਪੂਰੇ ਦੇਸ਼ ਨਾਲ ਰਾਜਧਾਨੀ ਪਰਤਣਗੇ।
ਸ਼ਾਹਬਾਜ਼ ਨੇ ਕਿਹਾ ਸੀ ਕਿ ਉਨ੍ਹਾਂ ਦੀ ਧਮਕੀ ਕੰਮ ਨਹੀਂ ਕਰੇਗੀ ਅਤੇ ਸੰਸਦ ਤੈਅ ਕਰੇਗੀ ਕਿ ਚੋਣਾਂ ਕਦੋਂ ਹੋਣਗੀਆਂ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੈਂਬਰਾਂ 'ਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ 'ਚ ਭਾਰੀ ਲੋਕ ਰੋਹ ਹੈ। ਖਾਨ ਨੇ ਕਿਹਾ, "ਪੁਲਸ ਨੇ ਮਾਰਚ ਨੂੰ ਰੋਕਣ ਲਈ ਜੋ ਕੀਤਾ, ਉਸ ਤੋਂ ਬਾਅਦ ਮੈਂ ਲੋਕਾਂ ਵਿੱਚ ਬਹੁਤ ਨਾਰਾਜ਼ਗੀ ਦੇਖੀ ਅਤੇ ਡਰ ਸੀ ਕਿ ਜੇਕਰ ਅਸੀਂ ਐਲਾਨ ਅਨੁਸਾਰ ਮਾਰਚ ਕਰਦੇ ਰਹੇ ਤਾਂ ਦੇਸ਼ ਅਰਾਜਕਤਾ ਵਿੱਚ ਡੁੱਬ ਜਾਵੇਗਾ।"
ਉਨ੍ਹਾਂ ਨੇ ਰੈਲੀ ਨੂੰ ਖ਼ਤਮ ਕਰਨ ਵਿੱਚ ਸ਼ਕਤੀਸ਼ਾਲੀ ਫੌਜੀ ਅਦਾਰੇ ਦੀ ਭੂਮਿਕਾ ਦੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, ‘‘ਇਹ ਨਾ ਸੋਚੋ ਕਿ ਇਹ ਸਾਡੀ ਕਮਜ਼ੋਰੀ ਹੈ ਅਤੇ ਇਹ ਨਾ ਸੋਚੋ ਕਿ ਕੋਈ ਸੌਦਾ ਹੋਇਆ ਹੈ।’’ ਮੈਂ ਅਜੀਬ ਗੱਲਾਂ ਸੁਣ ਰਿਹਾ ਹਾਂ ਕਿ ਪਾਕਿਸਤਾਨੀ ਅਦਾਰੇ ਨਾਲ ਸੌਦਾ ਹੋਇਆ ਸੀ। ਮੈਂ ਕਿਸੇ ਨਾਲ ਕੋਈ ਸੌਦਾ ਨਹੀਂ ਕੀਤਾ।
ਕੌਮਾਂਤਰੀ ਵਿਵਸਥਾ ਲਈ 'ਸਭ ਤੋਂ ਗੰਭੀਰ ਤੇ ਲੰਬੇ ਸਮੇਂ ਲਈ ਖਤਰਾ ਹੈ' ਚੀਨ : ਬਲਿੰਕਨ
NEXT STORY