ਇਸਲਾਮਾਬਾਦ - ਲਗਾਤਾਰ ਜਨਤਕ ਥਾਵਾਂ ’ਤੇ ਹੋ ਰਹੇ ਕਬਜ਼ੇ ਅਤੇ ਉਸਾਰੀਆਂ ਸਬੰਧੀ ਪਾਕਿਸਤਾਨ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਸਿੰਧ ਸਰਕਾਰ ਨੂੰ ਫੱਟਕਾਰ ਲਗਾਈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਮਾਫੀਆ ਪੈਸੇ ਦੇ ਕੇ ਵੀ ਕਰ ਸਕਦਾ ਹੈ। ਕੋਰਟ ਨੇ ਕਿਹਾ ਕਿ ਸਰਕਾਰ ਕੈਨੇਡਾ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਹ ਵਿਅੰਗ ਕੋਰਟ ਦੇ ਸਾਹਮਣੇ ਆਈ ਇਕ ਸਿਵਲ ਮਿਸਲੀਨੀਅਸ ਐਪਲੀਕੇਸ਼ਨ ’ਤੇ ਸੁਣਵਾਈ ਦੌਰਾਨ ਕੀਤਾ। ਇਸ ਵਿਚ ਕੋਰਟ ਦਾ ਧਿਆਨ ਖਾਲੀ ਪਈ ਜ਼ਮੀਨ ’ਤੇ ਲੈਂਡ ਮਾਫੀਆ ਦੇ ਕਬਜ਼ੇ ਵੱਲ ਦਿਵਾਇਆ ਗਿਆ ਸੀ। ਇਸ ਵਿਚ ਸਿਆਸੀ ਪਾਰਟੀਆਂ ਦੀ ਭਾਗੀਦਾਰੀ ਵੀ ਦੱਸੀ ਗਈ ਸੀ।
ਇਹ ਵੀ ਪੜ੍ਹੋ - ਰੂਸ ਅਤੇ ਅਮਰੀਕਾ ਆਪਣੇ ਰਾਜਦੂਤਾਂ ਨੂੰ ਵਾਪਸ ਦੂਤਘਰ ਭੇਜਣ 'ਤੇ ਹੋਏ ਸਹਿਮਤ
ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੇ ਮਾਮਲੇ ਦਾ ਹੱਲ ਨਹੀਂ ਕਰ ਸਕਦੀ ਹੈ ਅਤੇ ਉਹ ਸੂਬੇ ਕਿਵੇਂ ਚਲਾਏਗੀ? ਉਨ੍ਹਾਂ ਨੇ ਕਿਹਾ ਕਿ ਕਰਾਚੀ ਦੀ ਜਨਤਾ ਨਾਲ ਜੁੜੇ ਮਸਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਅਤੇ ਅਮਰੀਕਾ ਆਪਣੇ ਰਾਜਦੂਤਾਂ ਨੂੰ ਵਾਪਸ ਦੂਤਘਰ ਭੇਜਣ 'ਤੇ ਹੋਏ ਸਹਿਮਤ
NEXT STORY