ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਨੇ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਦੋਸਤੀ ਨੂੰ ਹੋਰ ਮਜ਼ਬੂਤਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਪਾਕਿਸਤਾਨ ਅਤੇ ਚੀਨ ਵਿਚਾਲੇ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਲਈ ਸੋਮਵਾਰ ਨੂੰ ਇਸਲਾਮਾਬਾਦ 'ਚ ਪੰਜ ਸਮਝੌਤਿਆਂ 'ਤੇ ਦਸਤਖਤ ਕੀਤੇ।
ਇਸ ਦੌਰਾਨ ਚੀਨ ਦੇ ਸਟੇਟ ਕੌਂਸਲਰ ਵੀ ਮੌਜੂਦ ਸਨ। ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਕੁਰੈਸ਼ੀ ਅਤੇ ਵੈਂਗ ਨੇ ਦੁਵੱਲੇ ਸਬੰਧਾਂ ਦੀ ਮੌਜੂਦਾ ਰਫ਼ਤਾਰ ਨੂੰ ਬਣਾਈ ਰੱਖਣ ਅਤੇ ਤੇਜ਼ ਕਰਨ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਬਿਆਨ ਵਿੱਚ ਕਿਹਾ ਗਿਆ ਕਿ ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ, ਯੂਕ੍ਰੇਨ ਦੀ ਮੌਜੂਦਾ ਸਥਿਤੀ ਅਤੇ ਦੁਵੱਲੇ ਰਣਨੀਤਕ, ਆਰਥਿਕ ਅਤੇ ਸੁਰੱਖਿਆ ਸਹਿਯੋਗ ਤੋਂ ਇਲਾਵਾ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਵਿਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦੀ ਡੂੰਘੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਵਿਰੋਧੀ ਧਿਰ ਨੇ ਸੰਸਦ ਦੇ ਸਪੀਕਰ 'ਤੇ ਲਗਾਇਆ ਸੰਵਿਧਾਨ ਦੀ ਉਲੰਘਣਾ ਦਾ ਦੋਸ਼
ਬਿਆਨ ਮੁਤਾਬਕ ਕੁਰੈਸ਼ੀ ਅਤੇ ਵਾਂਗ ਨੇ ਬੈਠਕ ਤੋਂ ਬਾਅਦ ਪੰਜ ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ 'ਚ ਦੱਸਿਆ ਗਿਆ ਕਿ 'ਉੱਚ ਸਿੱਖਿਆ ਨਾਲ ਸਬੰਧਤ ਸਰਟੀਫਿਕੇਟ ਅਤੇ ਡਿਗਰੀਆਂ ਦੀ ਆਪਸੀ ਮਾਨਤਾ' ਨਾਲ ਸਬੰਧਤ ਪਹਿਲਾ ਸਮਝੌਤਾ ਚੀਨ ਦੇ ਸਿੱਖਿਆ ਮੰਤਰਾਲੇ ਅਤੇ ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ ਵਿਚਾਲੇ ਹੋਇਆ ਸੀ। ਬਿਆਨ ਦੇ ਅਨੁਸਾਰ, ਚੀਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ ਅਤੇ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਵਿਚਕਾਰ 'ਧਰਤੀ ਵਿਗਿਆਨਾਂ 'ਤੇ ਚੀਨ-ਪਾਕਿ ਸੰਯੁਕਤ ਖੋਜ ਕੇਂਦਰ ਦੀ ਸਥਾਪਨਾ ਨਾਲ ਸਬੰਧਤ ਪ੍ਰਾਜੈਕਟ' 'ਤੇ ਇਕ ਸਮਝੌਤਾ ਪੱਤਰ 'ਤੇ ਵੀ ਹਸਤਾਖਰ ਕੀਤੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਉਪਕਰਣਾਂ ਅਤੇ ਸਮੱਗਰੀਆਂ, ਸੰਯੁਕਤ ਖੇਤੀਬਾੜੀ ਤਕਨਾਲੋਜੀ ਪ੍ਰਯੋਗਸ਼ਾਲਾ ਉਪਕਰਣ ਅਤੇ ਸਮੱਗਰੀ ਅਤੇ ਖੇਤੀਬਾੜੀ ਪ੍ਰਦਰਸ਼ਨੀ ਸਟੇਸ਼ਨ ਦੇ ਉਪਕਰਣਾਂ ਜਾਂ ਸਮੱਗਰੀਆਂ 'ਤੇ ਐਕਸਚੇਂਜ ਦੇ ਤਿੰਨ ਵੱਖਰੇ ਪੱਤਰ (LOEs) 'ਤੇ ਵੀ ਹਸਤਾਖਰ ਕੀਤੇ ਗਏ। ਕੁਰੈਸ਼ੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬੜਾਵਾ ਦੇਣ ਅਤੇ ਉਥੇ ਚੱਲ ਰਹੇ ਮਨੁੱਖੀ ਸੰਕਟ ਦੇ ਹੱਲ ਲਈ ਦੋਵਾਂ ਦੇਸ਼ਾਂ ਨੂੰ ਦੁਵੱਲਾ ਸਹਿਯੋਗ ਜਾਰੀ ਰੱਖਣਾ ਚਾਹੀਦਾ ਹੈ।
ਪਾਕਿਸਤਾਨ ’ਚ OIC ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਸ਼ੁਰੂ
NEXT STORY