ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਇਮਰਾਨ ਖਾਨ ਖ਼ਿਲਾਫ਼ ਚੱਲ ਰਹੇ ਇਕ ਕੇਸ ਦੀ ਸੁਣਵਾਈ ਨੂੰ ਲੈ ਕੇ ਜੱਜਾਂ ਵਿਚਾਲੇ ਹੀ ਘਮਾਸਾਨ ਸ਼ੁਰੂ ਹੋ ਗਿਆ ਹੈ। ਇਮਰਾਨ ਖਾਨ ਖ਼ਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਰੋਕੇ ਜਾਣ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਦੇ ਹੁਕਮ ਤੋਂ ਬਾਅਦ ਹੁਣ ਸੁਣਵਾਈ ਕਰਨ ਵਾਲੇ ਜੱਜ ਕਾਜ਼ੀ ਫੈਜ਼ ਇਸ਼ਾ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਕਈ ਜੱਜ ਹੁਣ ਚੀਫ ਜਸਟਿਸ ਵਿਰੁੱਧ ਲਾਮਬੰਦ ਹੋ ਰਹੇ ਹਨ।
ਇਹ ਵੀ ਪੜ੍ਹੋ -ਪਾਕਿ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ 'ਇਸਲਾਮਗੁੱਡ' ਕਰਨ ਲਈ ਆਨਲਾਈਨ ਪਟੀਸ਼ਨ ਦਾਇਰ
ਉਨ੍ਹਾਂ ਚੀਫ ਜਸਟਿਸ 'ਤੇ ਦੋਸ਼ ਲਾਇਆ ਕਿ ਉਨ੍ਹਾਂ ਇਸ ਤਰ੍ਹਾਂ ਦਾ ਲਿਖਤੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਆਪਣੇ ਸਹਿਯੋਗੀ ਜੱਜਾਂ ਤੱਕ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ। ਇਥੋਂ ਤੱਕ ਕਿ ਸੁਣਵਾਈ ਕਰਨ ਵਾਲੀ 2 ਮੈਂਬਰੀ ਬੈਂਚ ਨੂੰ ਵੀ ਇਸ ਹੁਕਮ ਦੇ ਜਾਰੀ ਕਰਨ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਹੁਕਮ ਦੀ ਇਕ ਕਾਪੀ ਜੂਨੀਅਰ ਜੱਜਾਂ ਨੂੰ ਤਾਂ ਭੇਜ ਦਿੱਤੀ ਗਈ ਪਰ ਸੀਨੀਅਰ ਜੱਜਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ। ਇਸ ਹੁਕਮ 'ਤੇ ਨਾ ਤਾਂ ਹਸਤਾਖਰ ਕੀਤੇ ਗਏ ਅਤੇ ਨਾ ਹੀ ਇਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ।
ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
ਉਨ੍ਹਾਂ ਕਿਹਾ ਕਿ ਜੱਜਾਂ ਨੂੰ ਇਮਰਾਨ ਖਿਲਾਫ ਸੁਣਵਾਈ ਕਰਨ ਤੋਂ ਰੋਕਣ ਨਾਲ ਦੇਸ਼ ਦੀ ਨਿਆਂ ਵਿਵਸਥਾ ਕਮਜ਼ੋਰ ਹੋਵੇਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ 11 ਫਰਵਰੀ ਨੂੰ ਸੀਨੀਅਰ ਜੱਜ ਕਾਜ਼ੀ ਫੈਜ਼ ਇਸ਼ਾ ਨੂੰ ਇਮਰਾਨ ਖਾਨ ਨਾਲ ਸਬੰਧਿਤ ਇਕ ਕੇਸ ਦੀ ਸੁਣਵਾਈ ਕਰਨ ਤੋਂ ਰੋਕ ਦਿੱਤਾ ਸੀ। ਇਹ ਮੁਕੱਦਮਾ ਸੰਸਦ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕੇ ਜਾਣ ਦੇ ਸਬੰਧ ਵਿਚ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਮਰਾਨ ਦੇ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਖਿਲਾਫ ਵੀ ਹਮਲਾਵਰ ਰਵੱਈਆ ਅਖਤਿਆਰ ਕਰ ਲਿਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ 'ਇਸਲਾਮਗੁੱਡ' ਕਰਨ ਲਈ ਆਨਲਾਈਨ ਪਟੀਸ਼ਨ ਦਾਇਰ
NEXT STORY