ਇਸਲਾਮਾਬਾਦ (ਬਿਊਰੋ) ਸਿਵਲ ਐਵੀਏਸ਼ਨ ਅਥਾਰਟੀ (CAA) ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪਾਕਿਸਤਾਨ ਸਰਕਾਰ ਨੇ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਸ਼ਰਤ ਨੂੰ ਪੂਰਾ ਕਰਨ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਕਰੰਸੀ ਡਿਕਲੇਰੇਸ਼ਨ ਮਤਲਬ ਮੁਦਰਾ ਦੀ ਘੋਸ਼ਣਾ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਐੱਫ.ਏ.ਟੀ.ਐੱਫ. ਟੀਮ ਅਗਲੇ ਮਹੀਨੇ ਪਾਕਿਸਤਾਨ ਆਵੇਗੀ
ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਇਹ ਨੋਟੀਫਿਕੇਸ਼ਨ ਉਦੋਂ ਆਈ ਜਦੋਂ ਐੱਫ.ਏ.ਟੀ.ਐੱਫ. ਦੀ ਟੀਮ ਦੇ ਅਗਲੇ ਮਹੀਨੇ ਪਾਕਿਸਤਾਨ ਵਿਚ ਇਸਲਾਮਾਬਾਦ ਵੱਲੋਂ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਪੁਸ਼ਟੀ ਕਰਨ ਲਈ ਆਨ ਸਾਈਟ ਦੌਰੇ 'ਤੇ ਆਉਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇੱਕ ਸਫਲ ਆਨ ਸਾਈਟ ਫੇਰੀ ਪਾਕਿਸਤਾਨ ਲਈ ਐੱਫ.ਏ.ਟੀ.ਐੱਫ. ਦੀ ਟੀਮ ਦੀ ਗ੍ਰੀਨ ਸੂਚੀ ਤੋਂ ਬਾਹਰ ਹੋਣ ਦਾ ਰਾਹ ਪੱਧਰਾ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 60 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ
ਐੱਫ.ਬੀ.ਆਰ. ਦੇ ਨਿਰਦੇਸ਼ਾਂ 'ਤੇ ਸੀ.ਏ.ਏ. ਨੇ ਜਾਰੀ ਕੀਤੀ ਨੋਟੀਫਿਕੇਸ਼ਨ
ਸੀ.ਏ.ਏ. ਨੇ ਫੈਡਰਲ ਬੋਰਡ ਆਫ ਰੈਵੇਨਿਊ (FBR) ਦੇ ਨਿਰਦੇਸ਼ਾਂ 'ਤੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੱਕ ਘੋਸ਼ਣਾ ਫਾਰਮ ਭਰਨਾ ਹੋਵੇਗਾ ਅਤੇ ਫਿਰ ਇਸਨੂੰ ਏਅਰਲਾਈਨ ਸਟਾਫ ਨੂੰ ਸੌਂਪਣਾ ਹੋਵੇਗਾ। ਇਸ ਮੈਨੀਫੈਸਟੋ ਵਿੱਚ ਘਰੇਲੂ ਅਤੇ ਵਿਦੇਸ਼ੀ ਮੁਦਰਾ ਦੇ ਵੇਰਵੇ ਹੋਣਗੇ।ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਅੰਤਰਰਾਸ਼ਟਰੀ ਯਾਤਰੀ ਘੋਸ਼ਣਾ ਪੱਤਰ ਜਮ੍ਹਾ ਕੀਤੇ ਬਿਨਾਂ ਹਵਾਈ ਅੱਡੇ ਤੋਂ ਬਾਹਰ ਨਹੀਂ ਜਾ ਸਕੇਗਾ। ਉਸ ਨੂੰ ਘੋਸ਼ਣਾ ਪੱਤਰ ਭਰਨਾ ਹੀ ਪਵੇਗਾ।
ਚੈੱਕ ਇਨ ਕਰਨ ਤੋਂ ਪਹਿਲਾਂ ਮੁਦਰਾ ਘੋਸ਼ਣਾ ਫਾਰਮ ਜਮ੍ਹਾ ਕਰਾਉਣਾ ਹੋਵੇਗਾ
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਫਲਾਈਟ ਲਈ ਚੈੱਕ-ਇਨ ਕਰਨ ਤੋਂ ਪਹਿਲਾਂ ਕਸਟਮ ਸਟਾਫ ਨੂੰ ਇੱਕ ਕਰੰਸੀ ਘੋਸ਼ਣਾ ਫਾਰਮ ਜਮ੍ਹਾਂ ਕਰਾਉਣਾ ਹੋਵੇਗਾ। ਅਥਾਰਟੀ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਕਰੰਸੀ ਘੋਸ਼ਣਾ ਫਾਰਮ ਏਅਰਲਾਈਨਾਂ ਦੇ ਬੁਕਿੰਗ ਦਫਤਰਾਂ 'ਤੇ ਉਪਲਬਧ ਕਰਵਾਏ ਜਾਣ।ਦਿ ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ, ਨੋਟੀਫਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਘਰੇਲੂ ਅਤੇ ਵਿਦੇਸ਼ੀ ਏਅਰਲਾਈਨਾਂ, ਪਾਇਲਟਾਂ ਅਤੇ ਕਰਮਚਾਰੀਆਂ ਨੂੰ ਕਸਟਮਜ਼ ਘੋਸ਼ਣਾ ਪੱਤਰ ਦੇ ਪ੍ਰਬੰਧਾਂ ਅਤੇ ਵੇਰਵਿਆਂ ਬਾਰੇ ਸੂਚਿਤ ਕੀਤਾ ਗਿਆ ਹੈ।
ਇਟਲੀ ਵਿਖੇ ਸਭਿਆਚਾਰਕ ਮੇਲੇ 'ਚ ਸੁਖਜਿੰਦਰ ਸ਼ਿੰਦਾ ਨੇ ਬੰਨ੍ਹਿਆ ਰੰਗ
NEXT STORY