ਦੁਬਈ— ਦੁਬਈ ਦੀ ਇਕ ਅਦਾਲਤ ਨੇ ਇਕ ਪਾਕਿਸਤਾਨੀ ਵਿਅਕਤੀ 'ਤੇ ਇਕ ਰਿਹਾਇਸ਼ੀ ਇਮਾਰਤ ਦੀ ਲਿਫਟ 'ਚ ਇਕ ਭਾਰਤੀ ਬੱਚੀ ਨਾਲ ਛੇੜਛਾੜ ਕਰਨ ਦਾ ਦੋਸ਼ ਤੈਅ ਕੀਤਾ ਹੈ। ਖਲੀਜ਼ ਟਾਈਮਸ ਨੇ ਦੱਸਿਆ ਕਿ ਪ੍ਰੋਸੀਕਿਊਸ਼ਨ ਦੇ ਮੁਤਾਬਕ 'ਡਿਲਵਰੀ ਬੁਆਏ' ਦੇ ਤੌਰ 'ਤੇ ਕੰਮ ਕਰਨ ਵਾਲਾ 35 ਸਾਲਾ ਪਾਕਿਸਤਾਨੀ ਨਾਗਰਿਕ ਇਮਾਰਤ 'ਚ 16 ਜੂਨ ਨੂੰ ਇਕ ਪਾਰਸਲ ਪਹੁੰਚਾਉਣ ਆਇਆ ਸੀ। ਇਸ ਦੌਰਾਨ ਉਸ ਨੇ ਇਮਾਰਤ ਦੀ ਲਿਫਟ 'ਚ ਇਕ 12 ਸਾਲਾ ਭਾਰਤੀ ਬੱਚੀ ਨੂੰ ਗਲਤ ਤਰੀਕੇ ਨਾਲ ਛੋਹਿਆ।
ਖਲੀਜ਼ ਟਾਈਮਸ ਦੀ ਰਿਪੋਰਟ 'ਚ ਕਿਹਾ ਗਿਆ ਕਿ ਪਾਕਿਸਤਾਨੀ ਨਾਗਰਿਕ ਨੇ 'ਦੁਬਈ ਕੋਰਟ ਆਫ ਫਸਟ ਇੰਸਟੇਂਸ' 'ਚ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮਾਮਲਾ ਅਲ ਰਫਾ ਪੁਲਸ ਥਾਣੇ 'ਚ ਦਰਜ ਕੀਤਾ ਗਿਆ। ਖਲੀਜ਼ ਟਾਈਮਸ ਨੇ ਦੱਸਿਆ ਕਿ ਜਾਂਚ ਦੌਰਾਨ 34 ਸਾਲਾ ਭਾਰਤੀ ਔਰਤ ਨੇ ਦੱਸਿਆ ਕਿ ਬੱਚੀ ਉਸ ਦੇ ਘਰ ਪੜਨ ਲਈ ਆਈ ਸੀ। ਰਿਪੋਰਟ 'ਚ ਮਹਿਲਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਬੱਚੀ ਕੁਝ ਕਾਗਜ਼ ਭੁੱਲ ਗਈ ਸੀ, ਜਿਨ੍ਹਾਂ ਨੂੰ ਲੈਣ ਲਈ ਉਸ ਨੂੰ ਘਰ ਜਾਣਾ ਪਿਆ। ਜਦੋਂ ਉਹ ਵਾਪਸ ਪਰਤੀ ਤਾਂ ਉਸ ਦਾ ਚਿਹਰਾ ਪੀਲਾ ਪਿਆ ਹੋਇਆ ਸੀ। ਉਹ ਰੋ ਰਹੀ ਸੀ ਤੇ ਕੰਬ ਰਹੀ ਸੀ। ਇਸ ਤੋਂ ਬਾਅਦ ਲੜਕੀ ਨੇ ਔਰਤ ਨੂੰ ਦੱਸਿਆ ਕਿ ਦੋਸ਼ੀ ਨੇ ਲਿਫਟ 'ਚ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਗਲਤ ਤਰੀਕੇ ਨਾਲ ਛੋਹਿਆ। ਮਹਿਲਾ ਨੇ ਇਸ ਤੋਂ ਬਾਅਦ ਇਕ ਗੁਆਂਢੀ ਨੂੰ ਬੇਨਤੀ ਕੀਤੀ ਕਿ ਉਹ ਸੁਰੱਖਿਆ ਗਾਰਡ ਰੂਮ 'ਚ ਜਾ ਕੇ ਕੈਮਰਾ ਫੁਟੇਜ ਦੇਖੇ।
ਸੀਸੀਟੀਵੀ ਫੁਟੇਜ 'ਚ ਦੇ ਦਿਖ ਰਿਹਾ ਸੀ ਕਿ ਪੁਰਸ਼ ਇਕ ਪਾਰਸਲ ਪਹੁੰਚਾਉਣ ਪੰਜਵੀਂ ਮੰਜ਼ਿਲ ਜਾ ਰਿਹਾ ਸੀ ਪਰ ਉਸ ਨੇ ਆਪਣਾ ਰਸਤਾ ਬਦਲ ਲਿਆ ਤੇ ਪਾਰਸਲ ਪਹੁੰਚਾਏ ਬਿਨਾਂ ਲੜਕੀ ਦਾ ਪਿੱਛਾ ਕੀਤਾ। ਵਿਅਕਤੀ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ 'ਚ ਪੇਸ਼ ਕੀਤਾ ਗਿਆ।
ਜਗਮੀਤ ਸਿੰਘ ਲਈ ਪਰਖ ਦੀ ਘੜੀ, ਕੀ ਧਾਰਮਿਕ ਚਿੰਨ੍ਹਾਂ ਵਾਲਾ ਆਗੂ ਪ੍ਰਵਾਨ ਕਰਨਗੇ ਗੋਰੇ?
NEXT STORY