ਦੁਬਈ— ਸੰਯੁਕਤ ਅਰਬ ਅਮੀਰਾਤ (ਯੂ.ਏ.ਈ) 'ਚ ਪੁਲਸ ਨੇ ਇਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਉਸ ਸਾਬਕਾ ਜੀਜੇ ਦੇ ਕਤਲ ਲਈ ਇਕ ਵਿਜ਼ਟਰ ਵੀਜ਼ੇ 'ਤੇ ਦੇਸ਼ ਆਇਆ ਸੀ, ਜਿਸ ਨੇ ਉਸ ਦੀ ਭੈਣ ਨੂੰ ਤਲਾਕ ਦੇ ਦਿੱਤਾ ਸੀ।
ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ ਅਜਮਾਨ ਪੁਲਸ ਨੇ ਕਿਹਾ ਕਿ ਉਸ ਨੇ ਇਕ 36 ਸਾਲਾ ਸ਼ੱਕੀ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਦੋਂ ਉਹ ਕਤਮ ਤੋਂ ਬਾਅਦ ਯੂਏਈ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਆਪਣੇ ਜੀਜੇ ਦੀ ਇਸ ਲਈ ਹੱਤਿਆ ਕਰਨ ਪਾਕਿਸਤਾਨ ਤੋਂ ਯੂਏਈ ਆਇਆ ਸੀ ਕਿਉਂਕਿ ਉਸ ਨੇ ਉਸ ਦੀ ਭੈਣ ਨੂੰ ਤਲਾਕ ਦੇ ਦਿੱਤਾ ਸੀ ਤੇ ਉਹ ਇਸ ਕਾਰਨ ਬਹੁਤ ਦੁਖੀ ਸੀ। ਖਬਰ 'ਚ ਕਿਹਾ ਗਿਆ ਹੈ ਕਿ ਪੀੜਤ ਦੀ ਪਛਾਣ ਐੱਮ.ਜ਼ੀ. ਦੱਸੀ ਗਈ ਹੈ। ਉਸ ਨੇ ਹਸਪਤਾਲ 'ਚ ਦਮ ਤੋੜਨ ਤੋਂ ਪਹਿਲਾਂ ਸ਼ੱਕੀ ਦਾ ਨਾਂ ਲਿਆ ਸੀ। ਸ਼ੱਕੀ ਨੇ 43 ਸਾਲਾ ਵਿਅਕਤੀ 'ਤੇ ਧਾਰਦਾਰ ਹਥਿਆਰ ਨਾਲ ਕਈ ਬਾਰ ਵਾਰ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ।
ਨੇਪਾਲੀ ਸੰਸਦ ਮੈਂਬਰ ਨੂੰ 2015 ਦੇ ਕਤਲਕਾਂਡ ਮਾਮਲੇ 'ਚ ਉਮਰਕੈਦ
NEXT STORY