ਜਲੰਧਰ (ਸ਼ੋਰੀ)–ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸ਼ੁੱਕਰਵਾਰ ਦੇਰ ਰਾਤ ਲਗਭਗ 11.30 ਵਜੇ ਉਦੋਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਆਨ-ਡਿਊਟੀ ਹਸਪਤਾਲ ਵਿਚ ਤਾਇਨਾਤ ਮਹਿਲਾ ਐਮਰਜੈਂਸੀ ਮੈਡੀਕਲ ਆਫਿਸਰ ਨੂੰ ਇਕ ਵਿਅਕਤੀ ਨੇ ਧੱਕਾ ਮਾਰ ਦਿੱਤਾ। ਵਿਵਾਦ ਕਰਦੇ ਹੋਏ ਉਕਤ ਵਿਅਕਤੀ ਵਾਰਡ ਵਿਚ ਹੰਗਾਮਾ ਕਰਦਾ ਰਿਹਾ। ਇਸ ਦੌਰਾਨ ਪੁਲਸ ਗਾਰਦ ਦੇ ਜਵਾਨ ਅਤੇ ਹਸਪਤਾਲ ਵਿਚ ਤਾਇਨਾਤ ਪੈਸਕੋ ਕੰਪਨੀ ਦੇ ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਮੌਕੇ ’ਤੇ ਥਾਣਾ ਨੰਬਰ 4 ਦੀ ਪੁਲਸ ਵੀ ਪਹੁੰਚੀ। ਮਹਿਲਾ ਡਾਕਟਰ ’ਤੇ ਹਮਲਾ ਕਰਨ ਤੋਂ ਬਾਅਦ ਹਸਪਤਾਲ ਵਿਚ ਡਾਕਟਰਾਂ ਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਕੁਝ ਸਮੇਂ ਲਈ ਓ. ਪੀ. ਡੀ. ਛੱਡ ਕੇ ਮੈਡੀਕਲ ਸੁਪਰਿੰਟੈਂਡੈਂਟ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)

ਧਰਨੇ ਵਿਚ ਸ਼ਾਮਲ ਡਾਕਟਰਾਂ ਦਾ ਕਹਿਣਾ ਸੀ ਕਿ ਸਰਕਾਰੀ ਮਹਿਲਾ ਡਾਕਟਰ ’ਤੇ ਹਮਲਾ ਨਹੀਂ ਹੋਣਾ ਚਾਹੀਦਾ ਸੀ। ਇਸ ਗੱਲ ਦੀ ਉਹ ਨਿੰਦਾ ਕਰਦੇ ਹਨ ਅਤੇ ਮੁਲਜ਼ਮ ਧਿਰ ਖ਼ਿਲਾਫ਼ ਪੁਲਸ ਐੱਫ਼. ਆਈ. ਆਰ. ਦਰਜ ਕਰੇ। ਘਟਨਾ ਤੋਂ ਬਾਅਦ ਹਸਪਤਾਲ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਪਹੁੰਚੇ ਅਤੇ ਭਰੋਸਾ ਦੇ ਕੇ ਡਾਕਟਰਾਂ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਡਾਕਟਰ ’ਤੇ ਹਮਲਾ ਕਰਨ ਦੀ ਵੀਡੀਓ ਐਮਰਜੈਂਸੀ ਵਾਰਡ ਵਿਚ ਲੱਗੇ ਸੀ. ਸੀ. ਟੀ .ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ ਅਤੇ ਫੁਟੇਜ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਲਗਭਗ 60 ਫ਼ੀਸਦੀ ਝੁਲਸੀ ਹਾਲਤ ਵਿਚ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲਿਆਏ ਸਨ। ਮਹਿਲਾ ਡਾਕਟਰ ਨੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਿਜਾਣ ਨੂੰ ਕਿਹਾ। ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰ ਭੜਕ ਗਏ ਅਤੇ ਮਾਮਲਾ ਵਿਗੜ ਗਿਆ। ਥਾਣਾ ਨੰਬਰ 4 ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਜਪਾ ਆਗੂ ਗਿੱਲ ’ਤੇ ਵਿਜੀਲੈਂਸ ਦੀ ਰੇਡ ਬਾਰੇ ਬੋਲੇ CM ਮਾਨ-ਜੋ ਜਿਹੋ ਜਿਹਾ ਕਰੇਗਾ, ਉਹੋ ਜਿਹਾ ਭਰੇਗਾ
ਡਿੱਗੀ ਗਾਜ : ਹਸਪਤਾਲ ਪੁਲਸ ਗਾਰਦ ਦੇ ਜਵਾਨ ਬਦਲੇ
ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਡਾਕਟਰਾਂ ਨੇ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਸ਼ਿਕਾਇਤ ਕੀਤੀ ਕਿ ਹਸਪਤਾਲ ਵਿਚੋਂ ਪੁਲਸ ਦੇ ਜਵਾਨਾਂ ਨੂੰ ਬਦਲਿਆ ਜਾਵੇ ਕਿਉਂਕਿ ਬੀਤੇ ਦਿਨੀਂ ਵੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਡਾਕਟਰ ’ਤੇ ਹਮਲਾ ਕੀਤਾ ਅਤੇ ਬਹੁਤ ਜ਼ਿਆਦਾ ਹੰਗਾਮਾ ਹੋਇਆ। ਡੀ. ਸੀ. ਪੀ. ਨੇ ਤੁਰੰਤ ਐਕਸ਼ਨ ਲੈਂਦਿਆਂ ਹਸਪਤਾਲ ਦੀ ਪੁਲਸ ਗਾਰਦ ਵਿਚ ਤਾਇਨਾਤ 3 ਮੁਲਾਜ਼ਮਾਂ ਨੂੰ ਬਦਲ ਕੇ ਦੂਜੀ ਥਾਂ ’ਤੇ ਉਨ੍ਹਾਂ ਦੀ ਡਿਊਟੀ ਲਾ ਦਿੱਤੀ। ਹੁਣ ਹਸਪਤਾਲ ਵਿਚ ਏ. ਐੱਸ. ਆਈ. ਅਮੀਰ ਚੰਦਰ ਦੇ ਨਾਲ ਐੱਚ. ਸੀ. ਸੁਰਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਕਿਰਨ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ। ਏ. ਐੱਸ. ਆਈ. ਅਮੀਰ ਚੰਦਰ ਨੇ ਕਿਹਾ ਕਿ ਹਸਪਤਾਲ ਵਿਚ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ। ਅਜਿਹੇ ਲੋਕਾਂ ਖ਼ਿਲਾਫ਼ ਪੁਲਸ ਸਖ਼ਤ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਗਦਾਨ ’ਚ PGI ਨੂੰ ਲਗਾਤਾਰ ਦੂਜੀ ਵਾਰ ਬੈਸਟ ਰੋਟੋ ਐਵਾਰਡ
NEXT STORY