ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਦੀ ਤੀਸਰੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਇਥੇ ਕੋਰੋਨਾ ਵਾਇਰਸ ਪਾਬੰਦੀਆਂ 'ਚ ਢਿੱਲ ਦੇਣ ਕਾਰਣ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਥਿਤੀ ਅਜਿਹੀ ਹੀ ਬਣੀ ਰਹੀ ਤਾਂ ਦੇਸ਼ 'ਤੇ ਤੀਸਰੀ ਲਹਿਰ ਆ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਨੂੰ ਦੇਸ਼ 'ਚ ਕੋਰੋਨਾ ਦੇ 1,176 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਥੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 581,365 ਹੋ ਗਈ।
ਇਹ ਵੀ ਪੜ੍ਹੋ -ਫਿਲੀਪੀਂਸ ਨੇ ਚੀਨ ਦੀ ਭੇਜੀ ਵੈਕਸੀਨ ਨਾਲ ਟੀਕਾਕਰਨ ਕੀਤਾ ਸ਼ੁਰੂ
ਦੇਸ਼ 'ਚ ਕੋਰੋਨਾ ਨਾਲ 12,986 ਲੋਕਾਂ ਦੀ ਮੌਤ ਹੋ ਗਈ। 24 ਫਰਵਰੀ ਨੂੰ ਕੋਵਿਡ 'ਤੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਓ.ਸੀ.) ਨੇ ਵਪਾਰਕ ਗਤੀਵਿਧੀਆਂ, ਸਕੂਲਾਂ, ਕਾਰਜਕਾਲਾਂ ਅਤੇ ਹੋਰ ਕਾਰਜ ਸਥਾਨਾਂ 'ਤੇ ਵਧੇਰੇ ਪਾਬੰਦੀਆਂ ਨੂੰ ਘੱਟ ਕਰ ਦਿੱਤਾ ਜਿਸ ਨਾਲ ਉਹ ਪੂਰੀ ਤਾਕਤ ਨਾਲ ਕੰਮ ਕਰ ਸਕਣ। ਪਾਕਿਸਤਾਨ ਮੈਡੀਕਲ ਏਸੋਸੀਏਸ਼ਨ (ਪੀ.ਐੱਮ.ਏ.) ਦੇ ਜਨਰਲ ਸਕੱਤਰ ਕੈਸਰ ਸੱਜਾਦ ਨੇ ਕਿਹਾ ਕਿ ਅਸੀਂ ਇਕ ਅਜਿਹੇ ਸਮਾਜ 'ਚ ਰਹਿ ਰਹੇ ਹਾਂ ਜਿਥੇ ਲੋਕ ਐੱਸ.ਓ.ਪੀ. ਦਾ ਪਾਲਨ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ -ਨੀਦਰਲੈਂਡ 'ਚ ਕੋਰੋਨਾ ਵਾਇਰਸ ਜਾਂਚ ਕੇਂਦਰ ਨੇੜੇ ਹੋਇਆ ਧਮਾਕਾ
ਉਹ ਫੇਸ ਮਾਸਕ ਪਹਿਨੇ ਹੋਏ ਲੋਕਾਂ ਨੂੰ ਦੇਖ ਕੇ ਹੱਸਦੇ ਹਨ। ਅਸੀਂ ਪਿਛਲੇ ਸਾਲ ਸਤੰਬਰ 'ਚ ਪਾਬੰਦੀ ਹਟਾਉਣ ਦੇ ਨਤੀਜੇ ਪਹਿਲੇ ਹੀ ਦੇਖ ਚੁੱਕੇ ਹਾਂ, ਜਦ 100 ਤੋਂ 200 ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਸਨ, ਅਤੇ ਇਕ ਮਹੀਨੇ ਦੇ ਅੰਦਰ ਸਰਕਾਰ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਐਲਾਨ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਦੇਸ਼ ਦੀ ਪ੍ਰਤੀਕਿਰਿਆ 'ਬਹੁਤ ਹੌਲੀ' ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਸਰਕਾਰ ਨੂੰ ਦੋਸ਼ੀ ਠਹਿਰਾਇਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਫਿਲੀਪੀਂਸ ਨੇ ਚੀਨ ਦੀ ਭੇਜੀ ਵੈਕਸੀਨ ਨਾਲ ਟੀਕਾਕਰਨ ਕੀਤਾ ਸ਼ੁਰੂ
NEXT STORY