ਇਸਲਾਮਾਬਾਦ- ਪਹਿਲਾਂ ਤੋਂ ਹੀ ਕੰਗਾਲ ਪਾਕਿਸਤਾਨ 'ਚ ਭਿਆਨਕ ਹੜ੍ਹ ਤੋਂ ਬਾਅਦ ਅਰਥਵਿਵਸਥਾ ਹੋਰ ਵੀ ਬੁਰੀ ਤਰ੍ਹਾਂ ਨਾਲ ਡਗਮਗਾ ਗਈ ਹੈ। ਅਜਿਹੇ 'ਚ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਹੜ੍ਹ ਦੀ ਸਥਿਤੀ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹਾਲਤ ਨਾ ਸੁਧਰੇ ਤਾਂ ਦੇਸ਼ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ ਮੰਤਰੀ ਨੇ ਭਵਿੱਖਵਾਣੀ ਕੀਤੀ ਹੈ ਕਿ ਵਰਤਮਾਨ ਹੜ੍ਹ ਦੇ ਨਤੀਜੇ ਵਜੋਂ ਰਾਸ਼ਟਰ ਦੇ ਮੁੜ ਨਿਰਮਾਣ ਅਤੇ ਪੁਨਰਵਾਸ 'ਚ ਪੰਜ ਸਾਲ ਲੱਗ ਸਕਦੇ ਹਨ।
ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਲੋਕਾਂ ਨੇ ਇਸ ਆਫ਼ਤ 'ਚ ਆਪਣੀ ਪੂਰੀ ਆਜ਼ੀਵਿਕਾ ਖੋਹ ਦਿੱਤੀ ਹੈ ਇਸ ਵਾਰ ਦੇ ਹਾਲਾਤ ਸਾਲ 2010 'ਚ ਆਈ ਹੜ੍ਹ ਨਾਲ ਵੀ ਜ਼ਿਆਦਾ ਖਰਾਬ ਹੈ ਜਿਸ ਦੇ ਲਈ ਸੰਯੁਕਤ ਰਾਸ਼ਟਰ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਆਫ਼ਤ ਅਪੀਲ ਜਾਰੀ ਕੀਤੀ ਸੀ। ਇਕਬਾਲ ਨੇ ਕਿਹਾ ਕਿ ਵਿੱਤੀ ਮਦਦ ਦੇ ਲਈ ਕਿਸੇ ਵੀ ਰਸਮੀ ਅਨੁਰੋਧ ਲਈ ਉਦੋਂ ਤੱਕ ਉਡੀਕ ਕਰਨੀ ਹੋਵੇਗੀ, ਜਦ ਤੱਕ ਕਿ ਨੁਕਸਾਨ ਦੇ ਪੈਮਾਨੇ ਦਾ ਪਤਾ ਨਹੀਂ ਚੱਲ ਪਾਉਂਦਾ। ਇਸ ਨੂੰ ਲੈ ਕੇ ਪਾਕਿਸਤਾਨ ਹੁਣ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਸਮੇਤ ਹਿੱਸੇਦਾਰਾਂ ਦੇ ਨਾਲ ਮੁੱਲਾਂਕਣ ਕਰ ਰਿਹਾ ਹੈ।
ਇਸ ਤੋਂ ਪਹਿਲੇ ਦੇਸ਼ ਦੇ ਮੰਤਰੀ ਮਿਫਤਾਹ ਇਸਮਾਈਲ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ 'ਚ ਅਚਾਨਕ ਆਏ ਹੜ੍ਹ ਨਾਲ ਉਸ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਕਾਰਨ ਵੱਖ-ਵੱਖ ਖੇਤਰਾਂ ਨੂੰ ਘੱਟ ਤੋਂ ਘੱਟ 10 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਮੇਂ ਅਰਥਵਿਵਸਥਾ ਦੇ ਹਰੇਕ ਖੇਤਰ ਨੂੰ ਹੋਏ ਨੁਕਸਾਨ ਦਾ ਬਿਊਰਾ ਨਹੀਂ ਹੈ। ਮਿਫਤਾਹ ਨੇ ਕਿਹਾ ਕਿ ਇਹ ਸ਼ੁਰੂਆਤੀ ਮੁਲਾਂਕਣ ਹੈ ਜੋ ਜ਼ਮੀਨੀ ਸਰਵੇਖਣ ਕਰਨ ਤੋਂ ਬਾਅਦ ਹੋਰ ਵੀ ਵਧ ਸਕਦੇ ਹਨ।
ਕੈਨੇਡਾ 'ਚ ਮੰਕੀਪਾਕਸ ਦੇ 1200 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ
NEXT STORY