ਪੇਸ਼ਾਵਰ (ਏਜੰਸੀ) - ਪਾਕਿਸਤਾਨ ਦੇ ਕੁਰਰਮ ਜ਼ਿਲੇ ’ਚ ਭੋਜਨ ਤੇ ਡਾਕਟਰੀ ਸਾਮਾਨ ਲੈ ਕੇ ਜਾ ਰਹੇ 35 ਵਾਹਨਾਂ ਦੇ ਕਾਫਲੇ ’ਤੇ ਹੋਏ ਰਾਕੇਟ ਹਮਲੇ ’ਚ ਇਕ ਫੌਜੀ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਹਮਲੇ ਤੋਂ ਬਾਅਦ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਸੂਬੇ ਦੇ ਬਾਗਾਨ ਬਾਜ਼ਾਰ ਖੇਤਰ ਵਿਚ ਪਾਰਾਚਿਨਾਰ ’ਚ ਰਾਹਤ ਸਮੱਗਰੀ ਲੈ ਕੇ ਜਾ ਰਹੇ ਕੁਝ ਵਾਹਨਾਂ ਨੂੰ ਵੀ ਅੱਗ ਲਾ ਦਿੱਤੀ। ਨਵੰਬਰ ਤੋਂ ਲੈ ਕੇ ਹੁਣ ਤੱਕ ਸ਼ੀਆ ਅਤੇ ਸੁੰਨੀ ਕਬੀਲਿਆਂ ਵਿਚਕਾਰ ਹੋਈਆਂ ਝੜਪਾਂ ਵਿਚ ਘੱਟੋ-ਘੱਟ 130 ਲੋਕ ਮਾਰੇ ਜਾ ਚੁੱਕੇ ਹਨ।
ਯੂ.ਏ.ਈ ਅਤੇ ਮਿਸਰ ਦੇ ਰਾਸ਼ਟਰਪਤੀਆਂ ਨੇ ਦੁਵੱਲੇ ਸਬੰਧਾਂ, ਖੇਤਰੀ ਮੁੱਦਿਆਂ 'ਤੇ ਕੀਤੀ ਚਰਚਾ
NEXT STORY