ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਫ਼ਗਾਨ ਤਾਲਿਬਾਨ ਵਿਰੁੱਧ ਵਿੱਢੀ ਗਈ ਫੌਜੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਦਾ ਦਾਅਵਾ ਕੀਤਾ ਹੈ। ਸਰਕਾਰੀ ਮੀਡੀਆ ਅਨੁਸਾਰ, ਪਾਕਿਸਤਾਨੀ ਫੌਜ ਨੇ ਅਫ਼ਗਾਨਿਸਤਾਨ ਦੇ ਖੋਸਤ (Khost) ਇਲਾਕੇ ਵਿੱਚ ਸਥਿਤ ਤਾਲਿਬਾਨ ਦੇ ਇੱਕ ਵੱਡੇ ਅਸਲਾ ਡਿਪੂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤਾਉੱਲ੍ਹਾ ਤਾਰੜ ਨੇ ਦੱਸਿਆ ਕਿ ਹੁਣ ਤੱਕ ਚੱਲ ਰਹੀ ਫੌਜੀ ਕਾਰਵਾਈ ਵਿੱਚ 415 ਅਫ਼ਗਾਨ ਤਾਲਿਬਾਨ ਮਾਰੇ ਗਏ ਹਨ ਅਤੇ 580 ਤੋਂ ਵੱਧ ਜ਼ਖਮੀ ਹੋਏ ਹਨ। ਉੱਥੇ ਹੀ ਅਫ਼ਗਾਨ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਆਪਣੇ ਹਵਾਈ ਹਮਲਿਆਂ ਦਾ ਘੇਰਾ ਵਧਾਉਂਦੇ ਹੋਏ ਬਗਰਾਮ ਏਅਰਬੇਸ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਪਾਕਿਸਤਾਨੀ ਫੌਜ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਨੂਰ ਖ਼ਾਨ ਏਅਰਬੇਸ 'ਤੇ ਹੋਈ ਏਅਰਸਟ੍ਰਾਈਕ ! ਰੱਖਿਆ ਮੰਤਰਾਲੇ ਨੇ ਖ਼ੁਦ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਇਹ ਜੰਗ ਉਦੋਂ ਸ਼ੁਰੂ ਹੋਈ ਜਦੋਂ ਅਫ਼ਗਾਨ ਤਾਲਿਬਾਨ ਨੇ ਪਾਕਿਸਤਾਨ-ਅਫ਼ਗਾਨਿਸਤਾਨ ਦੀ 2,600 ਕਿਲੋਮੀਟਰ ਲੰਬੀ ਸਰਹੱਦ 'ਤੇ 53 ਵੱਖ-ਵੱਖ ਥਾਵਾਂ 'ਤੇ ਹਮਲੇ ਕੀਤੇ ਸਨ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ 'ਆਪ੍ਰੇਸ਼ਨ ਗ਼ਜ਼ਬ ਲਿਲ ਹੱਕ' ਸ਼ੁਰੂ ਕੀਤਾ ਹੈ। ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੱਧ ਪੂਰਬ (ਇਰਾਨ-ਇਜ਼ਰਾਈਲ) ਦੇ ਤਣਾਅ ਕਾਰਨ ਇਹ ਮੁੱਦਾ ਪਛੜ ਗਿਆ ਹੈ ਅਤੇ ਜੰਗ ਰੁਕਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ।
ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ 'ਫਿਤਨਾ ਅਲ-ਖਵਾਰਿਜ' (ਤਾਲਿਬਾਨ ਲਈ ਵਰਤਿਆ ਗਿਆ ਸ਼ਬਦ) ਨੂੰ ਹਰ ਮੋਰਚੇ 'ਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਕਿਸਤਾਨ ਆਪਣੀ ਸਰਹੱਦਾਂ ਦੀ ਰਾਖੀ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋ ਗਿਆ ਹਮਲਾ ! IAEA ਨੇ 'ਲੀਕੇਜ' ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਤਨਯਾਹੂ ਦੇ ਦਫ਼ਤਰ 'ਤੇ ਮਿਜ਼ਾਈਲ ਹਮਲਾ! ਟਰੰਪ ਨੇ ਈਰਾਨੀ ਫੌਜ ਨੂੰ ਦਿੱਤੀ ਆਖਰੀ ਚਿਤਾਵਨੀ
NEXT STORY