ਗੁਰਦਾਸਪੁਰ,ਪਾਕਿਸਤਾਨ (ਵਿਨੋਦ): ਬੀਤੇ ਦਿਨ ਲਾਹੌਰ ਦੀ ਡਿਫੈਂਸ ਕਾਲੋਨੀ ’ਚ ਇਕ ਬ੍ਰਿਟਿਸ਼ ਕੁੜੀ ਦੀ ਹੱਤਿਆ ਕਰਨ ਸਬੰਧੀ ਪੁਲਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ, ਜੋ ਉਸ ਬ੍ਰਿਟਿਸ਼ ਨਾਗਰਿਕ ਕੁੜੀ ਮਾਹਿਰਾ ਨਾਲ ਨਿਕਾਹ ਕਰਵਾਉਣਾ ਚਾਹੁੰਦੇ ਸੀ ਅਤੇ ਮਾਹਿਰਾ ਨੇ ਦੋਵਾਂ ਨੂੰ ਹੀ ਸਪਸ਼ੱਟ ਇਨਕਾਰ ਕਰ ਦਿੱਤਾ ਸੀ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਲਾਹੌਰ ਦੇ ਇਲਾਕੇ ਡਿਫੈਂਸ ਕਾਲੋਨੀ ’ਚ ਬ੍ਰਿਟਿਸ਼ ਨਾਗਰਿਕ ਕੁੜੀ ਮਾਹਿਰਾ ਲਗਭਗ ਦੋ ਮਹੀਨੇ ਪਹਿਲੇ ਪਾਕਿਸਤਾਨ ਆਈ ਸੀ ਅਤੇ ਇਸ ਕਾਲੋਨੀ ਵਿਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਉਸ ਦੀ ਬੀਤੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਮ੍ਰਿਤਕਾਂ ਦੇ ਇਕ ਰਿਸ਼ਤੇਦਾਰ ਮੁਹੰਮਦ ਨਾਜ਼ੀਰ ਜੋ ਲਾਹੌਰ ’ਚ ਹੀ ਰਹਿੰਦਾ ਹੈ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਜਾਹੀਰ ਜਾਦੂਨ ਅਤੇ ਸੈਯਦ ਅਮੀਰ ਨਿਵਾਸੀ ਲਾਹੌਰ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ ’ਚ ਖਤਮ ਹੋਣ ਦੇ ਕੰਢੇ ’ਤੇ ਸਿੱਖ
ਮ੍ਰਿਤਕ ਦੇ ਰਿਸਤੇਦਾਰ ਮੁਹੰਮਦ ਨਾਜ਼ੀਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਮਾਹਿਰਾ ਕੁਝ ਹਫ਼ਤੇ ਪਹਿਲਾ ਲਾਹੌਰ ਬ੍ਰਿਟੇਨ ਤੋਂ ਆਈ ਸੀ ਅਤੇ ਉਹ ਆਪਣੇ ਦੋਸਤ ਜਾਹੀਰ ਜਾਦੂਨ ਅਤੇ ਸੈਯਦ ਅਮੀਰ ਨਾਲ ਮਿਲਦੀ ਸੀ। ਮੁਹੰਮਦ ਨਾਜੀਰ ਨੇ ਦੱਸਿਆ ਕਿ ਦੋਵੇ ਹੀ ਮਾਹਿਰ ’ਤੇ ਵੱਖ-ਵੱਖ ਨਿਕਾਹ ਕਰਵਾਉਣ ਦੇ ਲਈ ਦਬਾਅ ਪਾ ਰਹੇ ਸੀ ਅਤੇ ਨਿਕਾਹ ਨਾ ਕਰਨ ਦੀ ਸ਼ਰਤ ’ਤੇ ਧਮਕੀਆਂ ਦਿੰਦੇ ਸੀ। ਇਸ ਸਬੰਧੀ ਮ੍ਰਿਤਕਾ ਦੇ ਪਿਤਾ ਨੇ ਕੁਝ ਦਿਨ ਪਹਿਲਾ ਮਾਹਿਰਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਸੀ।
ਪੁਲਸ ਨੇ ਇਸ ਸਬੰਧੀ ਜਾਣਕਾਰੀ ਮਿਲਣ ਦੇ ਬਾਅਦ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤਾ ਤਾਂ ਦੋਸ਼ੀ ਜਾਹੀਰ ਜਾਦੂਨ ਅਤੇ ਸੈਯਦ ਅਮੀਰ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਸਵੇਰੇ ਲਗਭਗ 4.25 'ਤੇ ਮੋਟਰਸਾਈਕਲ ਤੇ ਮਾਹਿਰਾ ਦੇ ਘਰ ਆਏ ਅਤੇ ਕੁਝ ਸਮੇ ਬਾਅਦ ਉਹ ਮੋਟਰਸਾਈਕਲਾਂ ਤੇ ਹੀ ਵਾਪਸ ਚੱਲ ਗਏ, ਜੋ ਸਪੱਸ਼ਟ ਕਰਦਾ ਹੈ ਕਿ ਮਾਹਿਰਾ ਦੀ ਹੱਤਿਆ ਕਰਨ ਦੇ ਲਈ ਇਹ ਲੋਕ ਦੋਸ਼ੀ ਹਨ।
ਗੌਰਤਲਬ ਹੈ ਕਿ ਮਾਇਰਾ ਪਾਕਿਸਤਾਨ ਵਿਚ ਦੋ ਮਹੀਨੇ ਪਹਿਲਾਂ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਈ ਸੀ ਅਤੇ ਫਿਰ ਬ੍ਰਿਟੇਨ ਦੇ ਪਾਕਿਸਤਾਨ ਨੂੰ ਰੈੱਡ ਲਿਸਟ ਵਿਚ ਪਾਉਣ ਮਗਰੋਂ ਉਸ ਨੇ ਕੁਝ ਸਮਾਂ ਲਾਹੌਰ ਵਿਚ ਹੀ ਦਾਦੀ ਕੋਲ ਰੁਕਣ ਦਾ ਫ਼ੈਸਲਾ ਕੀਤਾ ਸੀ। ਨਜ਼ੀਰ ਨੇ ਇਹ ਵੀ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੀ ਮੁਲਾਕਾਤ ਮਾਇਰਾ ਨਾਲ ਹੋਈ ਸੀ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਦੋ ਲੋਕ ਉਸ ਨੂੰ ਧਮਕਾ ਰਹੇ ਹਨ ਅਤੇ ਪਰੇਸ਼ਾਨ ਕਰ ਰਹੇ ਹਨ। ਮਾਇਰਾ ਦੇ ਸਰੀਰ 'ਤੇ ਜ਼ਖਮ ਵੀ ਮਿਲੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਗਲਾ ਦਬਾ ਕੇ ਅਤੇ ਗੋਲੀ ਮਾਰ ਕੇ ਕੀਤੀ ਗਈ ਹੈ। ਭਾਵੇਂਕਿ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ।
ਯੂਕੇ: 3,000 ਮੁਰਦਿਆਂ ਨੂੰ ਕਬਰਾਂ 'ਚੋਂ ਕੱਢ ਕੇ ਦਫ਼ਨਾਇਆ ਜਾਵੇਗਾ ਹੋਰ ਜਗ੍ਹਾ
NEXT STORY